ਦਿੱਲੀ ਕਾਂਝਵਾਲਾ ਮਾਮਲਾ: PM ਰਿਪੋਰਟ 'ਚ ਹੋਇਆ ਖੁਲਾਸਾ ਨਵੀਂ ਦਿੱਲੀ: ਸੁਲਤਾਨਪੁਰੀ ਦੇ ਕਾਂਝਵਾਲਾ ਵਿੱਚ ਅੰਜਲੀ ਦੀ ਮੌਤ ਦੇ ਮਾਮਲੇ ਵਿੱਚ (consumption of alcohol by Anjali is not confirmed) ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਅੰਜਲੀ ਦੀ ਅੰਤਿਮ ਪੋਸਟਮਾਰਟਮ ਰਿਪੋਰਟ 'ਚ ਨਵਾਂ ਖੁਲਾਸਾ ਹੋਇਆ ਹੈ। ਇਸ ਵਿੱਚ ਉਸਦੇ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ ਹੈ। ਜਦਕਿ ਇਸ ਤੋਂ ਪਹਿਲਾਂ ਅੰਜਲੀ ਦੀ ਦੋਸਤ ਨਿਧੀ ਨੇ ਉਸ ਦੇ ਸ਼ਰਾਬ ਪੀਣ ਬਾਰੇ ਦੱਸਿਆ ਸੀ। ਇਸ ਕਾਰਨ ਬਿਆਨ ਅਤੇ ਰਿਪੋਰਟ 'ਚ ਵਿਰੋਧਾਭਾਸ ਹੋਣ ਕਾਰਨ ਪੁਲਿਸ ਨਿਧੀ ਤੋਂ ਦੁਬਾਰਾ ਪੁੱਛਗਿੱਛ ਕਰੇਗੀ।
ਨਿਧੀ ਦੇ ਬਿਆਨ ਮੁਤਾਬਕ ਅੰਜਲੀ ਨੇ ਜ਼ਿਆਦਾ ਸ਼ਰਾਬ ਪੀਤੀ ਸੀ। ਉਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਉਹ ਉਸ ਦੇ ਨਾਲ ਸੀ ਅਤੇ ਉਸ ਤੋਂ ਬਾਅਦ ਉਹ ਡਰ ਕੇ ਆਪਣੇ ਘਰ ਚਲੀ ਗਈ ਸੀ ਪਰ ਇੱਥੇ ਵੀ ਨਿਧੀ ਦੇ ਬਿਆਨਾਂ ਵਿੱਚ ਫਰਕ ਹੈ। ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨਿਧੀ ਆਪਣੇ ਘਰ ਜਾਣ ਦੀ ਬਜਾਏ ਕਿਸੇ ਹੋਰ ਦੇ ਘਰ ਗਈ ਸੀ।
ਪੋਸਟ ਮਾਰਟਮ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅੰਜਲੀ ਨੇ ਸ਼ਰਾਬ ਨਹੀਂ ਪੀਤੀ ਸੀ। ਇਸ ਨਾਲ ਬਲਾਤਕਾਰ ਵਰਗੀ ਘਟਨਾ ਦੀ ਕੋਈ ਗੱਲ ਨਹੀਂ ਹੈ। ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਕਿ ਅੰਜਲੀ ਦੇ ਸਰੀਰ 'ਤੇ 40 ਥਾਵਾਂ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਪਿੱਠ ਪੂਰੀ ਤਰ੍ਹਾਂ ਛਿੱਲ ਗਈ ਸੀ। ਨਿਧੀ ਦੇ ਗੁਆਂਢੀ ਲੜਕੇ ਨੇ ਦੱਸਿਆ ਕਿ 1 ਜਨਵਰੀ ਨੂੰ ਦੁਪਹਿਰ 2:30 ਵਜੇ ਨਿਧੀ ਉਨ੍ਹਾਂ ਦੇ ਘਰ ਫੋਨ ਚਾਰਜ ਕਰਨ ਆਈ ਸੀ ਅਤੇ ਫਿਰ ਫੋਨ ਲੈ ਕੇ ਚਲੀ ਗਈ।
ਰਿਪੋਰਟ ਮੁਤਾਬਕ ਅੰਜਲੀ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਰਿਪੋਰਟ ਵਿੱਚ ਦੋਵੇਂ ਲੱਤਾਂ, ਸਿਰ, ਰੀੜ੍ਹ ਦੀ ਹੱਡੀ ਅਤੇ ਖੱਬੀ ਪੱਟ ਦੀ ਹੱਡੀ ਵਿੱਚ ਗੰਭੀਰ ਸੱਟ ਲੱਗਣ ਕਾਰਨ ਖੂਨ ਤੇਜ਼ੀ ਨਾਲ ਵਹਿ ਰਿਹਾ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅੰਜਲੀ ਨੂੰ ਲੱਗੀਆਂ ਸਾਰੀਆਂ ਸੱਟਾਂ ਕਾਰ ਦੁਰਘਟਨਾ ਅਤੇ ਘਸੀਟਣ ਕਾਰਨ ਹੋਈਆਂ ਹਨ।
ਫੋਰੈਂਸਿਕ ਰਿਪੋਰਟ 'ਚ ਕਾਰ ਦੇ ਅੰਦਰ ਨਹੀਂ ਮਿਲੇ ਖੂਨ ਦੇ ਧੱਬੇ:- ਇਸ ਤੋਂ ਪਹਿਲਾਂ ਸੋਮਵਾਰ ਨੂੰ ਫੋਰੈਂਸਿਕ ਸਾਇੰਸ ਲੈਬ (ਐੱਫ. ਐੱਸ. ਐੱਲ.) ਨੂੰ ਬਲੇਨੋ ਕਾਰ ਦੀ ਜਾਂਚ 'ਚ ਕਿਸੇ ਵੀ ਤਰ੍ਹਾਂ ਦਾ ਖੂਨ ਨਹੀਂ ਮਿਲਿਆ ਸੀ। ਨਾ ਹੀ ਨਿਧੀ ਦੇ ਵਾਲਾਂ ਦੇ ਟੁਕੜੇ ਕਾਰ ਵਿੱਚੋਂ ਮਿਲੇ ਹਨ। ਫੋਰੈਂਸਿਕ ਜਾਂਚ ਵਿੱਚ ਕਾਰ ਦੇ ਟਾਇਰਾਂ ਵਿੱਚ ਖੂਨ ਦੇ ਨਿਸ਼ਾਨ ਮਿਲੇ ਹਨ।
ਨਿਧੀ ਨੇ ਦਿੱਤੀ ਹੈਰਾਨ ਕਰਨ ਵਾਲੀ ਜਾਣਕਾਰੀ:- ਮ੍ਰਿਤਕ ਅੰਜਲੀ ਦੀ ਦੋਸਤ ਨਿਧੀ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਬਲੇਨੋ ਕਾਰ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਸੀ। ਉਹ ਸਾਈਡ 'ਤੇ ਡਿੱਗ ਗਈ ਅਤੇ ਅੰਜਲੀ ਕਾਰ ਦੇ ਹੇਠਾਂ ਆ ਗਈ। ਉਹ (ਅੰਜਲੀ) ਬਹੁਤ ਸ਼ਰਾਬੀ ਸੀ। ਨਿਧੀ ਦਾ ਦੋਸ਼ ਹੈ ਕਿ ਲੜਕਿਆਂ ਨੂੰ ਪਤਾ ਸੀ ਕਿ ਲੜਕੀ ਕਾਰ ਦੇ ਹੇਠਾਂ ਫਸ ਗਈ ਹੈ। ਫਿਰ ਵੀ ਉਹ ਗੱਡੀ ਚਲਾਉਂਦਾ ਰਿਹਾ। ਉਹ ਰੋ ਰਹੀ ਸੀ। ਫਿਰ ਵੀ ਉਸ ਨੇ ਕਾਰ ਨਹੀਂ ਰੋਕੀ। ਕਾਰ ਮ੍ਰਿਤਕ ਲੜਕੀ ਨੂੰ ਦੋ ਵਾਰ ਅੱਗੇ ਲੈ ਗਈ ਅਤੇ ਦੋ ਵਾਰ ਪਿੱਛੇ ਲੈ ਗਈ। ਇਸ ਤੋਂ ਬਾਅਦ ਅੱਗੇ ਲੈ ਗਏ।
ਇਹ ਸੀ ਮਾਮਲਾ ? 1 ਜਨਵਰੀ ਦੀ ਸਵੇਰ ਨੂੰ ਇੱਕ ਨੌਜਵਾਨ ਔਰਤ ਨੂੰ ਕਾਰ ਖਿੱਚ ਕੇ 13 ਕਿਲੋਮੀਟਰ ਤੱਕ ਲੈ ਗਈ। ਇਸ ਵਿਚ ਲੜਕੀ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਨੰਗੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਨੂੰ ਤੜਕੇ ਇਸ ਸਬੰਧੀ ਫ਼ੋਨ ਆਇਆ ਸੀ। ਕਾਰ ਵਿੱਚ ਪੰਜ ਮੁਲਜ਼ਮ ਸਨ ਅਤੇ ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਦੀ ਪਛਾਣ:- 26 ਸਾਲਾ ਦੀਪਕ ਖੰਨਾ ਪੇਸ਼ੇ ਤੋਂ ਗ੍ਰਾਮੀਣ ਸੇਵਾ ਦਾ ਡਰਾਈਵਰ ਹੈ। ਦੂਜਾ ਮੁਲਜ਼ਮ ਅਮਿਤ ਖੰਨਾ (25 ਸਾਲ) ਉੱਤਮ ਨਗਰ ਵਿੱਚ ਐਸਬੀਆਈ ਕਾਰਡ ਕੰਪਨੀ ਵਿੱਚ ਕੰਮ ਕਰਦਾ ਹੈ। ਤੀਜਾ ਮੁਲਜ਼ਮ ਕ੍ਰਿਸ਼ਨਾ (27 ਸਾਲ) ਸਪੈਨਿਸ਼ ਕਲਚਰ ਸੈਂਟਰ ਵਿੱਚ ਕੰਮ ਕਰਦਾ ਹੈ। ਚੌਥਾ ਮੁਲਜ਼ਮ ਮਿਥੁਨ (26 ਸਾਲ) ਨਾਰਾਇਣਾ ਵਿੱਚ ਹੇਅਰ ਡ੍ਰੈਸਰ ਸੈਲੂਨ ਵਿੱਚ ਕੰਮ ਕਰਦਾ ਹੈ ਅਤੇ ਪੰਜਵਾਂ ਮੁਲਜ਼ਮ ਮਨੋਜ ਮਿੱਤਲ (27 ਸਾਲ) ਰਾਸ਼ਨ ਡੀਲਰ ਹੈ ਅਤੇ ਦਿੱਲੀ ਦੇ ਸੁਲਤਾਨਪੁਰੀ ਖੇਤਰ ਦੇ ਪੀ ਬਲਾਕ ਵਿੱਚ ਰਾਸ਼ਨ ਦੀ ਦੁਕਾਨ ਚਲਾਉਂਦਾ ਹੈ। ਇਸ ਨੂੰ ਭਾਜਪਾ ਦਾ ਵਰਕਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:-ਬਿਲਕਿਸ ਬਾਨੋ ਕੇਸ: ਜਸਟਿਸ ਬੇਲਾ ਐਮ ਤ੍ਰਿਵੇਦੀ ਨੇ ਖ਼ੁਦ ਨੂੰ ਕੇਸ ਤੋਂ ਕੀਤਾ ਵੱਖ !