ਰਾਏਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਭਾਜਪਾ ਪਾਰਟੀ ਝੋਨੇ ਦੀ ਖਰੀਦ ਦੇ ਮੁੱਦੇ ‘ਤੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਬਾਰਦਾਨੇ ਦੀ ਘਾਟ ਹੈ। ਜੂਟ ਕਮਿਸ਼ਨਰ ਨੂੰ ਸੂਬੇ ਵੱਲੋਂ ਸਾਢੇ ਤਿੰਨ ਲੱਖ ਗਠਾਨ ਦੀ ਡਿਮਾਂਡ ਭੇਜੀ ਗਈ ਸੀ। ਉਨ੍ਹਾਂ ਨੇ 1 ਲੱਖ 43 ਹਜ਼ਾਰ ਗਠਾਨ ਦੀ ਮੰਜੂਰੀ ਦੇ ਦਿੱਤੀ ਹੈ। ਉਹ ਇੱਕਠੇ ਨਹੀਂ ਦਿੱਤੇ ਜਾ ਰਹੇ, ਤਾਂ ਅਜਿਹੇ ਹਲਾਤਾਂ 'ਚ ਝੋਨੇ ਦੀ ਖਰੀਦ ਕਿਵੇਂ ਸੁਰੂ ਹੋ ਸਕੇਗੀ।
ਭੁਪੇਸ਼ ਬਘੇਲ ਨੇ ਕਿਹਾ ਕਿ ਭਾਜਪਾ ਦੇ ਲੋਕ ਕਿਸਾਨਾਂ ਨੂੰ ਭੜਕਾਉਣ ਲਈ ਕੰਮ ਕਰ ਰਹੇ ਹਨ। ਜਦੋਂ ਜੂਟ ਮਿਲਾਂ ਬੰਦ ਹੋਣਗੀਆਂ ਤਾਂ ਬਾਰਦਾਨੇ ਕਿਵੇਂ ਬਣਨਗੇ? ਕਿਸਾਨ ਇਹ ਗੱਲ ਜਾਣਦੇ ਹਨ ਤੇ ਉਹ ਇਸ ਤੋਂ ਭੱਟਕਣ ਵਾਲੇ ਨਹੀਂ। ਇਸ ਤੋਂ ਪਹਿਲਾਂ ਵੀ ਸੀਐਮ ਭੁਪੇਸ਼ ਬਘੇਲ ਨੇ ਕਿਹਾ ਸੀ ਕਿ ਉਹ ਸਾਬਕਾ ਸੀਐਮ ਰਮਨ ਸਿੰਘ ਨਾਲੋਂ ਵੱਧ ਖੇਤੀਬਾੜੀ ਬਾਰੇ ਜਾਣਦੇ ਹਨ। ਸੂਬੇ ਅੰਦਰ ਝੋਨੇ ਦੀ ਖਰੀਦ 'ਚ ਦੇਰੀ ਨਾਲ ਜਿਥੇ ਇੱਕ ਪਾਸੇ ਕਿਸਾਨ ਨਰਾਜ਼ ਹਨ, ਉਥੇ ਹੀ ਵਿਰੋਧੀ ਪੱਖ ਵੀ ਸਰਕਾਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਬਿਹਾਰ 'ਚ ਬਣੇਗੀ ਮਹਾਂਗਠਜੋੜ ਵਾਲੀ ਸਰਕਾਰ