ਨਵੀਂ ਦਿੱਲੀ: ਹੋਲੀ ਦੇ ਦਿਨ ਪੱਛਮੀ ਦਿੱਲੀ ਦੇ ਹਰੀਨਗਰ ਖੇਤਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ, ਜਿਥੇ ਭਾਜਪਾ ਆਗੂ ਅਤੇ ਪੱਛਮੀ ਦਿੱਲੀ ਜ਼ਿਲ੍ਹੇ ਦੇ ਸਾਬਕਾ ਉਪ ਪ੍ਰਧਾਨ ਜੀਐਸ ਬਾਵਾ ਨੇ ਘਰ ਨੇੜੇ ਪਾਰਕ ਵਿੱਚ ਗਰਿੱਲ ਨਾਲ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਅਜੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਭਾਜਪਾ ਆਗੂ ਦੀ ਮੌਤ 'ਤੇ ਸਵਾਲ
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਘਟਨਾ ਸਥਾਨ ਤੋਂ ਕਿਸੇ ਵੀ ਤਰ੍ਹਾਂ ਦਾ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਦੇ ਪਿੱਛੇ ਘਰੇਲੂ ਕਾਰਨ ਹੋ ਸਕਦੇ ਹਨ।
ਪਾਰਟੀ ਵਿੱਚ ਸਨ ਸਰਗਰਮ
ਦੱਸ ਦਈਏ ਕਿ ਬਾਵਾ ਕਾਫੀ ਸਮੇਂ ਤੋਂ ਪੱਛਮੀ ਦਿੱਲੀ ਦੀ ਰਾਜਨੀਤੀ ਨਾਲ ਜੁੜੇ ਰਹੇ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਪਾਰਟੀ ਲਈ ਜ਼ਿਲ੍ਹੇ ਵਿੱਚ ਜੰਮ ਕੇ ਪ੍ਰਚਾਰ ਕੀਤਾ ਸੀ। ਬਾਵਾ ਦੀ ਮੌਤ ਦੀ ਖ਼ਬਰ ਸੁਣ ਕੇ ਭਾਜਪਾ ਵਰਕਰ ਕਾਫੀ ਦੁਖੀ ਹਨ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ 'ਤੇ ਪੋਸਟਮਾਰਟਮ ਤੋਂ ਬਾਅਦ ਸਥਿਤੀ ਸਾਫ਼ ਹੋ ਸਕੇਗੀ।