ਪੰਜਾਬ

punjab

ਵਿਸ਼ਾਖਾਪਟਨਮ: ਜਵਾਹਰ ਲਾਲ ਨਹਿਰੂ ਫਾਰਮੇਸੀ 'ਚ ਲੱਗੀ ਭਿਆਨਕ ਅੱਗ, ਇੱਕ ਦੀ ਮੌਤ

ਵਿਸ਼ਾਖਾਪਟਨਮ ਵਿੱਚ ਜਵਾਹਰ ਲਾਲ ਨਹਿਰੂ ਫਾਰਮੇਸੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਦੀ ਘਟਨਾ ਦੇਰ ਰਾਤ ਵਾਪਰੀ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਖ਼ੌਫ ਦਾ ਮਹੌਲ ਹੈ।

By

Published : Jul 14, 2020, 12:25 AM IST

Published : Jul 14, 2020, 12:25 AM IST

Updated : Jul 14, 2020, 10:23 AM IST

Visakhapatnam: Terrible fire in pharmacy
ਵਿਸ਼ਾਖਾਪਟਮ : ਜਵਾਹਰ ਲਾਲ ਨਹਿਰੂ ਫਾਰਮੇਸੀ 'ਚ ਲੱਗੀ ਭਿਆਨਕ ਅੱਗ

ਵਿਸ਼ਾਖਾਪਟਨਮ : ਇੱਥੋਂ ਦੇ ਪਰਵਾਡਾ ਸਥਿਤ ਜਵਾਹਰਲਾਲ ਨਹਿਰੂ ਫਾਰਮੇਸੀ ਸਿਟੀ ਵਿੱਚ ਰੈਮਕੀ ਸੌਲਵੈਂਟਸ ਦੀ ਇੱਕ ਯੂਨਿਟ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਹ ਅੱਗ ਸੋਮਵਾਰ ਨੂੰ ਤਕਰੀਬਨ ਅੱਧੀ ਰਾਤ ਦੇ ਵੇਲੇ ਨਾਲ ਲੱਗੀ । ਇਸ ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਲੋਕਾਂ ਅੰਦਰ ਖ਼ੌਫ ਦ ਮਹੌਲ ਹੈ। ਅੱਗ ਐਨੀ ਭਿਆਨਕ ਹੈ ਕਿ ਇਸ ਦੀਆਂ ਲਪਟਾ ਦੂਰ-ਦੂਰ ਤੱਕ ਵੇਖੀਆਂ ਜਾ ਸਕਦੀਆਂ ਹਨ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਵਿਸ਼ਾਖਾਪਟਨਮ: ਜਵਾਹਰ ਲਾਲ ਨਹਿਰੂ ਫਾਰਮੇਸੀ 'ਚ ਲੱਗੀ ਭਿਆਨਕ ਅੱਗ

ਵਿਸ਼ਾਖਾਪਟਨਮ ਦੇ ਡੀਸੀਪੀ ਸੁਰੇਸ਼ ਬਾਬੂ ਨੇ ਕਿਹਾ ਹੈ ਕਿ ਅੱਗ ਨੂੰ ਬੁਝਾਊਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰਾਹਤ ਤੇ ਬਚਾਅ ਕਾਰਜ ਵੀ ਜਾਰੀ ਹੈ।

ਟਵੀਟ

ਫਾਰਮਾ ਸਿਟੀ ਵਿੱਚ ਸਭ ਤੋਂ ਪਹਿਲਾ ਧਮਾਕਿਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਸਨ। ਇਸ ਮਗਰੋਂ ਵੇਖਦੇ ਹੀ ਵੇਖਦੇ ਭਿਆਨਕ ਅੱਗ ਲੱਗ ਗਈ। ਸਥਾਨਕ ਲੋਕਾਂ ਦਾ ਆਖਣਾ ਹੈ ਕਿ ੳੇੁਨ੍ਹਾਂ ਨੂੰ ਰਾਤ ਤਕਰੀਬਨ 10:30 ਵਜੇ 15 ਧਮਾਕਿਆਂ ਦੀ ਅਵਾਜ਼ ਸੁਣਾਈ ਦਿੱਤੀ। ਸਥਾਨਕ ਲੋਕਾਂ ਦਾ ਇਹ ਵੀ ਆਖਣਾ ਹੈ ਕਿ ਧਮਾਕਿਆਂ ਤੋਂ ਬਾਅਦ ਸੰਘਣਾ ਧੂੰਆ ਨਿਕਲਣ ਲੱਗਿਆ ਅਤੇ ਇਸ ਧੂੰਏ ਨੂੰ 15 ਕਿਲੋਮੀਟਰ ਤੋਂ ਵੇਖਿਆ ਜਾ ਸਕਦਾ ਹੈ।

ਇਹ ਅੱਗ ਉਸ ਵੇਲੇ ਲੱਗੀ ਹੈ ਜਦੋਂ ਬੀਤੀ 7 ਮਈ ਨੂੰ ਵਿਸ਼ਾਖਾਪਟਨਮ ਵਿੱਚ ਹੀ ਐੱਲਜੀ ਪੋਲੀਮਰ ਕੈਮੀਕਲ ਵਿੱਚੋਂ ਗੈਸ ਲੀਕ ਹੋਈ ਸੀ ਅਤੇ ਇਸ ਕਾਰਨ 11 ਲੋਕਾਂ ਦੀ ਜਾਨ ਚਲਈ ਗਈ ਸੀ। ਤੁਹਾਨੂੰ ਦੱਸ ਦਈਏ ਇਹ ਕੈਮੀਕਲ ਲੀਕ 3 ਕਿਲੋਮੀਟਰ ਤੱਕ ਫੈਲ ਗਿਆ ਸੀ। ਇਸ ਕਾਰਨ ਸਾਥਨਕ ਲੋਕਾਂ ਅੰਦਰ ਵਧੇਰੇ ਖ਼ੌਫ ਹੋਣਾ ਸੁਭਾਵਿਕ ਹੈ।

Last Updated : Jul 14, 2020, 10:23 AM IST

ABOUT THE AUTHOR

...view details