ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਮੰਗਲਵਾਰ ਰਾਤ ਇੱਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਪੁਲੀਕੇਸ਼ੀ ਨਗਰ ਵਿੱਚ ਹੋਏ ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ 'ਤੇ ਕਈ ਲੋਕ ਜ਼ਖਮੀ ਹੋਏ ਹਨ।
ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਇਮਾਰਤ ਢਹਿ-ਢੇਰੀ, 4 ਦੀ ਮੌਤ, ਕਈ ਜ਼ਖਮੀ - construction building
ਬੈਂਗਲੁਰੂ ਵਿੱਚ ਮੰਗਲਵਾਰ ਰਾਤ ਇੱਕ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 13 ਲੋਕ ਮਲਬੇ 'ਚ ਦੱਬ ਗਏ। ਹੁਣ ਤੱਕ 4 ਸਾਲਾ ਬੱਚੀ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ।
ਫ਼ੋਟੋ
ਜਾਣਕਾਰੀ ਮੁਤਾਬਕ ਇਸ ਇਮਾਰਤ 'ਚ 13 ਲੋਕ ਸਨ 'ਤੇ ਹੁਣ ਤੱਕ ਇੱਕ 4 ਸਾਲ ਦੀ ਬੱਚੀ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ। 3 ਲੋਕ ਹਲ੍ਹੇ ਵੀ ਇਮਾਰਤ 'ਚ ਫ਼ਸੇ ਹੋਏ ਹਨ। ਇਮਾਰਤ ਡਿੱਗਣ ਕਾਰਨ ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਹਾਦਸੇ 'ਤੋ ਬਾਅਦ ਫਾਇਰ ਸਰਵਿਸ, ਐਨਡੀਆਰਐਫ, ਐਸਡੀਆਰਐਫ ਅਤੇ ਸਿਵਲ ਡਿਫੈਂਸ ਟੀਮਾਂ ਮੌਕੇ 'ਤੇ ਮੌਜੂਦ ਹਨ ਤੇ ਰਾਹਤ ਅਤੇ ਬਚਾ ਕਾਰਜ ਜਾਰੀ ਹੈ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Last Updated : Jul 10, 2019, 11:04 AM IST