ਪੰਜਾਬ

punjab

ETV Bharat / bharat

ਖੂਬਸੂਰਤ ਨੇਲਾਂਗ ਘਾਟੀ 'ਚ ਸੈਰ ਸਪਾਟੇ ਦੇ ਰਾਹ 'ਚ ਅੜਿੱਕਾ ਪਾ ਰਹੀ ਇਨਰਲਾਇਨ - inner line

ਉੱਤਰਕਾਸ਼ੀ ਜ਼ਿਲ੍ਹੇ ਦੀ ਨੇਲਾਂਗ ਘਾਟੀ ਕੁਦਰਤੀ ਦੇ ਖੂਬਸੂਰਤ ਨਜ਼ਾਰਿਆਂ ਨਾਲ ਭਰੀ ਹੈ। ਪਰ, ਇਨਰਲਾਇਨ ਦੀਆਂ ਮੁਸ਼ਕਿਲਾਂ ਕਾਰਨ ਅੱਜ ਵੀ ਨੇਲਾਂਗ ਘਾਟੀ ਦੀਆਂ ਕਈ ਪਹਾੜੀਆਂ ਅਜਿਹੀਆਂ ਹਨ, ਜੋ ਅਜੇ ਤੱਕ ਵਿਕਾਸ ਤੋਂ ਵੀ ਸੱਖਣੀਆਂ ਹਨ, ਯਾਨੀ ਅਜੇ ਤੱਕ ਇੱਥੇ ਆਉਣ ਜਾਣ ਤੇ ਚੜ੍ਹਾਈ ਲਈ ਰਸਤੇ ਤੱਕ ਨਹੀਂ ਬਣੇ ਹਨ। ਉੱਥੇ ਹੀ ਨਹਿਰੂ ਪਰਬਤਾਰੋਹਣ ਨੇ ਇੱਥੇ ਟੂਰਿਜ਼ਮ ਲਈ ਇਨਰਲਾਇਨ ਰਸਤਿਆਂ ਦੀ ਮੁੜ ਤੋਂ ਸਮੀਖਿਆ ਕਰਨ ਦੀ ਗੱਲ ਕਹੀ ਹੈ।

ਫ਼ੋਟੋ

By

Published : Jul 25, 2019, 11:53 AM IST

ਉੱਤਰਕਾਸ਼ੀ: ਭਾਰਤ-ਤਿੱਬਤ ਬਾਰਡਰ ਅਤੇ ਗੰਗੌਤਰੀ ਨੈਸ਼ਨਲ ਪਾਰਕ ਦੇ ਨੇਲਾਂਗ ਘਾਟੀ ਦੀ ਭੂਗੌਲਿਕ ਬਣਤਰ ਕਾਫ਼ੀ ਅਦਭੁੱਤ ਹੈ, ਜਿਹੜੀ ਕਿ ਕੁਦਰਤੀ ਸੁੰਦਰਤੇ ਅਤੇ ਉੱਚੀ-ਉੱਚੀ ਪਹਾੜੀਆਂ ਨਾਲ ਭਰੀ ਹੈ, ਪਰ ਨੇਲਾਂਗ ਘਾਟੀ ਦੀਆਂ ਕਈ ਪਹਾੜੀਆਂ ਅਜਿਹੀਆਂ ਹਨ, ਜਿੱਥੇ ਅਜੇ ਤੱਕ ਰਸਤੇ ਨਹੀਂ ਬਣੇ। ਜਿਸ ਨਾਲ ਸੈਲਾਨੀਆਂ ਨੂੰ ਕੁਦਰਤੀ ਨਜ਼ਾਰਿਆਂ ਨੂੰ ਵੇਖਣ ਤੋਂ ਬਿਨਾ ਹੀ ਵਾਪਸ ਜਾਣਾ ਪੈਂਦਾ ਹੈ। ਉੱਥੇ ਹੀ ਇਸ ਘਾਟੀ ਦੇ ਮੁੰਬਾ ਪਰਬਤ 'ਚ ਕਟਾਈ ਤੋਂ ਬਾਅਦ ਨਿਮ ਨੇ ਐੱਲਏਸੀ(ਲਾਈਨ ਆਫ਼ ਐੱਕਚੁਅਲ ਕੰਟਰੋਲ) ਤੋਂ 30-40 ਕਿਮੀ ਦੇ ਇਨਰਲਾਇਨ ਖੇਤਰ ਵਿੱਚ ਮੁੜ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਹੈ।

ਵੋਖੋ ਵੀਡੀਓ
ਦੱਸ ਦਈਏ ਕਿ ਗੰਗੌਤਰੀ ਨੈਸ਼ਨਲ ਪਾਰਕ ਦੀ ਨੇਲਾਂਗ ਘਾਟੀ, ਭੈਰੋ ਘਾਟੀ ਤੋਂ ਸ਼ੁਰੂ ਹੋਕੇ ਭਾਰਤ-ਤਿੱਬਤ ਅੰਤਰਰਾਸ਼ਟਰੀ ਸਰਹੱਦ ਤੇ ਜਾ ਕੇ ਖਤਮ ਹੁੰਦੀ ਹੈ। ਇਸ ਘਾਟੀ ਚ ਅੱਜ ਵੀ ਅਜਿਹੀਆਂ ਪਹਾੜੀਆਂ ਹਨ, ਜੋ ਪਹਾੜ ਚੜ੍ਹਨ ਵਾਲੇ ਲੋਕਾਂ ਲਈ ਠੀਕ ਹਨ, ਪਰ ਨੇਲਾਂਗ ਘਾਟੀ ਚ ਅਜਿਹਾ ਨਹੀਂ ਹੈ, ਇੱਥੇ ਪਹਾੜੀਆਂ ਚੜ੍ਹਣ ਵਾਲਿਆਂ ਲਈ ਰਸਤਾ ਨਹੀਂ ਬਣਾਇਆ ਗਿਆ ਹੈ। ਨੇਲਾਂਗ ਘਾਟੀ ਚ 5000 ਮੀਟਰ ਤੋਂ ਲੈ ਕੇ 7000 ਮੀਟਰ ਦੀ ਉੱਚਾਈ ਦੀਆਂ ਕਈ ਚੋਟੀਆਂ ਹਨ। ਜਿਨ੍ਹਾਂ ਵਿੱਚ ਨਾਗਾ ਪੀਕ, ਜਾਡੁੰਗ ਪੀਕ, ਤ੍ਰਿਮੁਖੀ ਪੀਕ ਮੁੱਖ ਹਨ। ਇਨ੍ਹਾਂ ਵਿੱਚੋਂ ਸਿਰਫ਼ ਤ੍ਰਿਮੁਖੀ ਪੀਕ ਦੀ ਹੀ ਕਟਾਈ ਹੋਈ ਹੈ ਤੇ ਰਸਤਾ ਕੱਢਿਆ ਗਿਆ ਹੈ।

ABOUT THE AUTHOR

...view details