- ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪੁੱਜਿਆ 5,784 ਜਿਸ ਵਿੱਚ ਐਕਟਿਵ ਮਾਮਲੇ 1488, ਠੀਕ ਹੋਏ 4,144 ਅਤੇ 152 ਦੀ ਜਾ ਚੁੱਕੀ ਹੈ ਜਾਨ
- ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅੱਜ ਹੋਣ ਵਾਲਾ ਲੱਦਾਖ ਦੌਰਾ ਪਿਆ ਅੱਗੇ
- ਹਵਾਬਾਜ਼ੀ ਮੰਤਰੀ ਹਰਦੀਪ ਪੁਰੀ 'ਸਵੱਛਤਾ ਸਰਵੇਖਣ 2021' ਨੂੰ ਵਰਚੁਅਲੀ ਕਰਨਗੇ ਜਾਰੀ
- ਦਿੱਲੀ ਹਿੰਸਾ: ਪਿੰਜਰਾ ਤੋੜ ਸੰਗਠਨ ਦੀ ਮੈਂਬਰ ਦੇਵਾਂਗਨ ਕਲੀਤਾ ਵਕੀਲਾਂ ਨਾਲ ਗੱਲ ਵਾਲੀ ਪਟੀਸ਼ਨ ਉੱਤੇ ਹੋਵੇਗੀ ਸੁਣਵਾਈ
- ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਭੈਣ-ਭਰਾਵਾਂ ਦੀ ਆਰਾਧਿਆ ਪਾਨ ਰਸਮ ਹੋਵੇਗੀ ਸ਼ਾਮ ਨੂੰ
- ਨਿਊਜ਼ੀਲੈਂਡ ਦੇ ਸਿਹਤ ਮੰਤਰੀ ਡੇਵਿਡ ਕਲਾਰਕ ਦਾ ਅਸਤੀਫ਼ਾ, ਕੋਰੋਨਾ ਦਰਮਿਆਨ ਹਦਾਇਤਾਂ ਦੀ ਕੀਤੀ ਉਲੰਘਣਾ
- ਵਲਾਦੀਮਿਰ ਪੁਤਿਨ 2036 ਤੱਕ ਰੂਸ ਦੇ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਹਿਣਗੇ ਬਿਰਾਜਮਾਨ
- ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ, ਪੀਵੀ ਸਿੰਧੂ ਅਤੇ ਸੁਨੀਲ ਛੇਤਰੀ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਸ਼ਾਮੀ 5.00 ਵਜੇ ਹੋਣਗੇ ਦੇਸ਼-ਵਾਸੀਆਂ ਦੇ ਰੂ-ਬ-ਰੂ
- ਕਾਰੋਬਾਰ ਸਮਾਪਤ ਹੋਣ ਤੱਕ ਅਮਰੀਕੀ ਡਾਲਰ ਭਾਰਤੀ ਰੁਪਏ ਦੇ ਮੁਕਾਬਲੇ 75.04 ਉੱਤੇ ਹੋਇਆ ਸੀ ਬੰਦ, ਪਿਛਲੇ ਦਿਨ ਦੇ ਮੁਕਾਬਲੇ 56 ਪੈਸੇ ਮਜ਼ਬੂਤ
- ਪੰਜਾਬ-ਹਰਿਆਣਾ ਕੋਰਟ ਵੈਬਸੀਰੀਜ਼ 'ਪਾਤਾਲ ਲੋਕ' ਉੱਤੇ ਅਗਲੀ ਸੁਣਵਾਈ 30 ਜੁਲਾਈ ਨੂੰ ਕਰੇਗਾ, ਅਨੁਸ਼ਕਾ ਸ਼ਰਮਾ ਤੇ ਪ੍ਰੋਡਿਊਸਰ ਨੂੰ ਨੋਟਿਸ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ