ਪੰਜਾਬ

punjab

ETV Bharat / bharat

ਮੁੰਬਈ: ਤਿਵਰੇ ਬੰਨ੍ਹ ਟੁੱਟਣ ਨਾਲ 6 ਦੀ ਮੌਤ, 25 ਲਾਪਤਾ, 12 ਘਰ ਰੁੜੇ - FLOOD IN MUMBAI

ਮੁੰਬਈ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ ਤੇ ਜਿਸ ਕਰਕੇ ਰੋਜ਼ਾਨਾਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਰਕੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹਾ ਹੀ ਅੱਜ ਫਿਰ ਮੁੰਬਈ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਸਥਿਤ ਤਿਵਰੇ ਬੰਨ੍ਹ ਟੁੱਟ ਗਿਆ ਜਿਸ ਕਰਕੇ ਬੰਨ੍ਹ ਹੇਠਾਂ ਵਸੇ 7 ਪਿੰਡਾ 'ਚ ਹੜ੍ਹ ਆ ਗਿਆ ਹੈ। ਇਸ ਦੇ ਨਾਲ ਹੀ ਪਾਣੀ ਦੇ ਤੇਜ਼ ਵਹਾਅ ਕਰਕੇ 12 ਘਰ ਵਹਿ ਗਏ ਹਨ।

ਫ਼ੋਟੋ

By

Published : Jul 3, 2019, 11:55 AM IST

ਮੁੰਬਈ: ਰਤਨਾਗਿਰੀ ਜ਼ਿਲ੍ਹੇ ਵਿੱਚ ਸਥਿਤ ਤਿਵਰੇ ਬੰਨ੍ਹ ਦੇ ਟੁੱਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ 25 ਲੋਕ ਲਾਪਤਾ ਹਨ। ਰੈਸਕਿਊ ਆਪਰੇਸ਼ਨ ਵਿੱਚ ਮਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਤਿਵਰੇ ਬੰਨ੍ਹ ਦੇ ਟੁੱਟਣ ਤੋਂ ਬਾਅਦ ਮੌਕੇ 'ਤੇ ਪੁੱਜ ਕੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਮੰਗਲਾਵਰ ਨੂੰ ਮੁੰਬਈ ਵਿੱਚ ਕੰਧ ਡਿੱਗਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਤੱਕ ਮਹਾਰਾਸ਼ਟਰ ਵਿੱਚ ਮੀਂਹ ਪੈਣ ਨਾਲ 36 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ 2 ਦਿਨਾਂ ਤੋਂ ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ ਜਿਸ ਕਰਕੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details