ਪੰਜਾਬ

punjab

ETV Bharat / bharat

ਪਾਕਿ ਹਾਈ ਕਮਿਸ਼ਨ 'ਚ ਜਾਸੂਸੀ ਲਈ ਰੱਖੇ 3 ਅਧਿਕਾਰੀ, 2 ਨੂੰ ਕੀਤਾ ਮੁਅੱਤਲ - Abid Hussain and Mohammad Tahir

ਪਾਕਿਸਤਾਨ ਹਾਈ ਕਮਿਸ਼ਨ ਦੇ 2 ਅਧਿਕਾਰੀਆਂ ਅਤੇ ਇੱਕ ਡਰਾਇਵਰ ਨੂੰ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਭਾਰਤੀ ਏਜੰਸੀਆਂ ਵੱਲੋਂ ਫੜਿਆ ਗਿਆ। ਇਨ੍ਹਾਂ ਵਿੱਚੋਂ 2 ਨੂੰ ਭਾਰਤ ਵਿੱਚੋਂ ਕੱਢ ਦਿੱਤਾ ਗਿਆ ਹੈ।

ਫ਼ੋਟੋ।
ਫ਼ੋਟੋ।

By

Published : Jun 1, 2020, 2:09 PM IST

ਨਵੀਂ ਦਿੱਲੀ: ਪਾਕਿਸਤਾਨ ਹਾਈ ਕਮਿਸ਼ਨ ਦੇ 2 ਅਧਿਕਾਰੀਆਂ ਅਤੇ ਇੱਕ ਡਰਾਇਵਰ ਨੂੰ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਭਾਰਤੀ ਏਜੰਸੀਆਂ ਵੱਲੋਂ ਐਤਵਾਰ ਨੂੰ ਫੜਿਆ ਗਿਆ ਸੀ। ਆਬਿਦ ਹੁਸੈਨ ਅਤੇ ਮੁਹੰਮਦ ਤਾਹਿਰ ਦੋਵਾਂ ਨੂੰ ਵਿਅਕਤੀਗਤ ਭਾਰਤ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

ਵਿਦੇਸ਼ ਮੰਤਰਾਲੇ (ਐਮਈਏ) ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਹਾਂ ਉੱਤੇ ਪਾਕਿਸਤਾਨੀ ਖੁਫ਼ੀਆਂ ਏਜੰਸੀ ਆਈਐਸਆਈ ਲਈ ਕੰਮ ਕਰਨ ਦਾ ਦੋਸ਼ ਹੈ। ਦੋਵੇਂ ਫਰਜ਼ੀ ਆਧਾਰ ਕਾਰਡ ਲੈ ਕੇ ਦਿੱਲੀ ਵਿੱਚ ਘੁੰਮ ਰਹੇ ਹਨ।

ਫ਼ੋਟੋ।

ਸੂਤਰਾਂ ਨੇ ਦੱਸਿਆ ਕਿ ਦੋਵਾਂ ਵਿਚੋਂ ਹੁਸੈਨ (42) ਪਾਕਿਸਤਾਨ ਹਾਈ ਕਮਿਸ਼ਨ ਦੇ ਵਪਾਰ ਵਿਭਾਗ ਵਿਚ ਸਹਾਇਕ ਵਜੋਂ ਕੰਮ ਕਰਦਾ ਸੀ, ਉਹ ਪਾਕਿਸਤਾਨ ਦੀ ਜਾਸੂਸ ਏਜੰਸੀ ਆਈਐਸਆਈ ਦਾ ਇੱਕ ਕਾਰਜਕਾਰੀ ਸੀ ਅਤੇ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ ਹੈ।

ਮਿਲਟਰੀ ਇੰਟੈਲੀਜੈਂਸ ਦੀ ਲੰਬੇ ਸਮੇਂ ਤੋਂ ਇਨ੍ਹਾਂ ਲੋਕਾਂ 'ਤੇ ਨਜ਼ਰ ਸੀ, ਉਹ ਇਕ ਫੌਜੀ ਸਿਪਾਹੀ ਨੂੰ ਮਿਲਣ ਲਈ ਇੱਕ ਤੇਜ਼ ਰਫਤਾਰ ਵਾਹਨ ਵਿੱਚ ਕਰੋਲ ਬਾਗ ਆਏ ਹੋਏ ਸਨ। ਇਕ ਆਪ੍ਰੇਸ਼ਨ ਤਹਿਤ ਇਨ੍ਹਾਂ ਨੇ ਉਸ ਜਵਾਨ ਨੂੰ 15 ਹਜ਼ਾਰ ਰੁਪਏ ਅਤੇ ਇਕ ਆਈਫੋਨ ਦੇਣਾ ਸੀ।

ਫ਼ਰਜ਼ੀ ਆਧਾਰ ਕਾਰਡ

ਇਹ ਦੋਵੇਂ ਉਥੇ ਫੜੇ ਗਏ, ਜਵਾਨ ਇਕ ਖੁਫੀਆ ਏਜੰਸੀ ਨਾਲ ਜੁੜਿਆ ਹੋਇਆ ਸੀ ਅਤੇ ਇਸ ਆਪ੍ਰੇਸ਼ਨ ਦਾ ਹਿੱਸਾ ਸੀ। ਤਿੰਨ ਲੋਕਾਂ ਨੂੰ ਮੌਕੇ ਤੋਂ ਫੜ ਲਿਆ ਗਿਆ, ਜਿਸ ਵਿਚ ਉਨ੍ਹਾਂ ਦਾ ਇਕ ਡਰਾਈਵਰ ਸ਼ਾਮਲ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ, "ਸਰਕਾਰ ਨੇ ਦੋਹਾਂ ਅਧਿਕਾਰੀਆਂ ਨੂੰ ਵਰਜਿਤ ਐਲਾਨਿਆ ਹੈ ਅਤੇ ਉਨ੍ਹਾਂ ਨੂੰ ਇੱਕ ਕੂਟਨੀਤਕ ਮਿਸ਼ਨ ਦੇ ਮੈਂਬਰ ਵਜੋਂ ਅਯੋਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ 24 ਘੰਟਿਆਂ ਵਿੱਚ ਦੇਸ਼ ਛੱਡਣ ਲਈ ਕਿਹਾ ਹੈ।"

ABOUT THE AUTHOR

...view details