ਚੰਡੀਗੜ੍ਹ : ਸਿੱਖਾਂ ਦੇ ਧਾਰਮਕ ਸਥਾਨ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਹਿਲੀ ਯਾਤਰਾ 25 ਮਈ ਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਉਤਰਾਖੰਡ ਦੇ ਦੂਜੇ ਧਾਰਮਕ ਸਥਾਨਾਂ ਦੀ ਯਾਤਰਾ ਵੀ ਮਈ ਮਹੀਨੇ ਵਿੱਚ ਹੀ ਸ਼ੁਰੂ ਹੋ ਜਾਵੇਗੀ।
ਹੇਮਕੁੰਟ ਸਾਹਿਬ ਦੀ ਯਾਤਰਾ ਮਈ ਮਹੀਨੇ 'ਚ 25 ਤਰੀਕ ਤੋਂ ਸ਼ੁਰੂ ਹੋਵੇਗੀ। ਇਸ ਦੀ ਜਾਣਕਾਰੀ ਗੋਬਿੰਦਘਾਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਪ੍ਰਬੰਧਕ ਸੇਵਾ ਸਿੰਘ ਨੇ ਦਿੱਤੀ ਹੈ।
ਦੱਸਣਾ ਬਣਦਾ ਹੈ ਕਿ ਉਤਰਾਖੰਡ ਦੇ ਧਾਰਮਕ ਸਥਾਨ ਗੰਗੋਤਰੀ ਅਤੇ ਜਮਨੋਤਰੀ ਧਾਮ ਲਈ ਕਿਵਾੜ 7 ਮਈ ਤੋਂ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਬਦਰੀਨਾਥ ਧਾਮ ਦੇ ਕਿਵਾੜ ਵੀ 10 ਮਈ ਤੋਂ ਖੋਲ੍ਹੇ ਜਾਣਗੇ।
ਸੋਮਵਾਰ ਨੂੰ ਓਂਕੇਸ਼ਵਰ ਮੰਦਰ 'ਚ ਜੋਤਿਸ਼ ਗਣਤਾ ਤੋਂ ਬਾਅਦ ਸ਼ੁਭ ਮਹੂਰਤ ਕੱਢ ਇਸ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 9 ਮਈ ਨੂੰ ਸਵੇਰੇ 5:35 ਮਿੰਟ 'ਤੇ ਪੂਰੇ ਵਿਧੀ ਅਤੇ ਪੂਜਾ ਤੋਂ ਬਾਅਦ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।