ਚੇਨਈ: ਸ਼ਨੀਵਾਰ ਰਾਤ ਤਮਿਲਨਾਡੂ ਦੇ ਖੇਤੀਬਾੜੀ ਮੰਤਰੀ ਆਰ. ਦੋਰਾਇਕੰਨੂੰ ਦਾ ਦੇਹਾਂਤ ਹੋ ਗਿਆ। 72 ਸਾਲਾ ਆਰ. ਦੋਰਾਇਕੰਨੂੰ ਕੋਰੋਨਾ ਵਾਇਰਸ ਤੋਂ ਪੀੜਤ ਸਨ। ਕਾਵੇਰੀ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਏ ਸੇਲਵਰਾਜ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਵਿੱਚ ਕਿਹਾ ਗਿਆ ਕਿ ਮੰਤਰੀ ਦਾ ਦੇਹਾਂਤ ਸ਼ਨੀਵਾਰ ਰਾਤ ਨੂੰ ਹੋਇਆ ਹੈ।
ਉਨ੍ਹਾਂ ਆਖਿਆ," ਇਹ ਦੱਸਦੇ ਹੋਏ ਬੇਹਦ ਦੁੱਖ ਹੋ ਰਿਹਾ ਹੈ ਕਿ ਸ਼ਨੀਵਾਰ ਰਾਤ ਨੂੰ 11:15 ਵਜੇ ਖੇਤੀਬਾੜੀ ਮੰਤਰੀ ਆਰ. ਦੋਰਾਇਕੰਨੂੰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਾਡੀ ਸਭ ਦੀ ਪ੍ਰਾਰਥਨਾਵਾਂ ਅਤੇ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।"
ਦੋਰਾਇਕੰਨੂੰ ਨੂੰ 13 ਅਕਤੂਬਰ ਦੇ ਦਿਨ ਵਿਲਲਪੁਰਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤੋਂ ਇਥੇ ਲਿਆਂਦਾ ਗਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਇਲਾਜ ਇਥੇ ਕੀਤਾ ਜਾ ਰਿਹਾ ਸੀ। ਉਨ੍ਹਾਂ ਨੂੰ ਬੇਚੈਨੀ ਦੀ ਸ਼ਿਕਾਇਤ ਮਗਰੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।