ਪੰਜਾਬ

punjab

ਸਵੱਛ ਸਰਵੇਖਣ 2020: ਇੰਦੌਰ ਲਗਾਤਾਰ ਚੌਥੀ ਵਾਰ ਬਣਿਆ ਸਭ ਤੋਂ ਸਵੱਛ ਸ਼ਹਿਰ, ਜਲੰਧਰ ਨੂੰ ਦੇਸ਼ ਦੇ ਸਵੱਛ ਕੰਟੋਨਮੈਂਟ ਦਾ ਖ਼ਿਤਾਬ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵੱਛ ਸਰਵੇਖਣ 2020 ਦੇ ਨਤੀਜੇ ਐਲਾਨੇ ਗਏ ਹਨ। ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਨੂੰ ਲਗਾਤਾਰ ਚੌਥੀ ਵਾਰ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਵਜੋਂ ਚੁਣਿਆ ਗਿਆ ਹੈ।

By

Published : Aug 20, 2020, 1:35 PM IST

Published : Aug 20, 2020, 1:35 PM IST

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਵੱਛ ਸਰਵੇਖਣ 2020 ਦੇ ਨਤੀਜੇ ਐਲਾਨੇ। ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਨੇ ਲਗਾਤਾਰ ਚੌਥੀ ਵਾਰ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਦਾ ਖ਼ਿਤਾਬ ਜਿੱਤਿਆ ਹੈ। ਇਸ ਦੇ ਨਾਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਨੂੰ ਦੇਸ਼ ਦੇ ਸਵੱਛ ਕੰਟੋਨਮੈਂਟ ਦਾ ਖ਼ਿਤਾਬ ਮਿਲਿਆ ਹੈ।

ਦਰਅਸਲ ਮੋਦੀ ਸਰਕਾਰ ਹਰ ਸਾਲ ਸਵੱਛ ਸਰਵੇਖਣ ਦੇ ਨਤੀਜਿਆਂ ਦਾ ਐਲਾਨ ਕਰਦੀ ਹੈ। ਇਸ ਵਾਰ ਪੰਜਵੇਂ ਅਡੀਸ਼ਨ 'ਸਵੱਛ ਸਰਵੇਖਣ 2020' ਦੇ ਨਤੀਜੇ ਐਲਾਨੇ ਗਏ। ਦੇਸ਼ ਦੇ ਸਾਫ ਸੁਥਰੇ ਸ਼ਹਿਰਾਂ ਵਿਚੋਂ ਇੰਦੌਰ ਪਹਿਲੇ, ਸੂਰਤ ਦੂਜੇ ਅਤੇ ਨਵੀਂ ਮੁੰਬਈ ਤੀਜੇ ਸਥਾਨ 'ਤੇ ਹੈ।

ਇਸ ਤੋਂ ਇਲਾਵਾ ਵਿਜੇਵਾੜਾ ਚੌਥੇ, ਅਹਿਮਦਾਬਾਦ ਪੰਜਵੇਂ, ਰਾਜਕੋਟ ਛੇਵੇਂ, ਭੋਪਾਲ ਸੱਤਵੇਂ, ਚੰਡੀਗੜ੍ਹ ਅੱਠਵੇਂ, ਵਿਸ਼ਾਖਾਪਟਨਮ ਨੌਵੇਂ ਅਤੇ ਵਡੋਦਰਾ ਦਸਵੇਂ ਨੰਬਰ ਉੱਤੇ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਵਾਰ ਮੁੜ ਇੰਦੌਰ ਨੂੰ ਸਭ ਤੋਂ ਸਵੱਛ ਸ਼ਹਿਰ ਐਲਾਨ ਜਾਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਇੰਦੌਰ ਦੇ ਲੋਕਾਂ ਦਾ ਧੰਨਵਾਦ ਕੀਤਾ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇੰਦੌਰ ਲਗਾਤਾਰ ਚੌਥੇ ਸਾਲ ਭਾਰਤ ਦਾ ਸਭ ਤੋਂ ਸਾਫ ਸ਼ਹਿਰ ਹੈ। ਇੰਦੌਰ ਅਤੇ ਇਸ ਦੇ ਲੋਕਾਂ ਨੇ ਸਫਾਈ ਪ੍ਰਤੀ ਮਿਸਾਲੀ ਸਮਰਪਣ ਦਿਖਾਇਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸ਼ਹਿਰ ਦੇ ਲੋਕਾਂ, ਰਾਜਨੀਤਿਕ ਲੀਡਰਸ਼ਿਪ ਅਤੇ ਨਗਰ ਨਿਗਮ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ।

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰਦਿਆਂ ਲਿਖਿਆ ਪ੍ਰਾਚੀਨ ਪਵਿੱਤਰ ਸ਼ਹਿਰ ਵਾਰਾਣਸੀ ਗੰਗਾ ਨਦੀ ਦੇ ਕਿਨਾਰੇ ਸਭ ਤੋਂ ਸਾਫ ਸ਼ਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿੱਚ ਸ਼ਹਿਰ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਨੇ ਸ਼ਹਿਰ ਦੇ ਲੋਕਾਂ ਨੂੰ ਇਸ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਹੈ।

ਹਰਦੀਪ ਪੁਰੀ ਨੇ ਟਵੀਟ ਕਰਦਿਆਂ ਜਲੰਧਰ ਕੈਂਟ ਨੂੰ ਦੇਸ਼ ਦੇ ਸਵੱਛ ਕੰਟੋਨਮੈਂਟ ਦਾ ਖ਼ਿਤਾਬ ਮਿਲਣ ਉੱਤੇ ਵਧਾਈ ਦਿੱਤੀ।

ABOUT THE AUTHOR

...view details