ਅੰਬਾਲਾ: ਜ਼ਿਲ੍ਹਾ ਅੰਬਾਲਾ ਤੋਂ ਫੜ੍ਹੇ ਗਏ ਸ਼ੱਕੀ ਪਾਕਿਸਤਾਨੀ ਨਾਗਰਿਕ ਅਲੀ ਮੁਰਤਜਾ ਅਸਗਰ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਉਸਨੇ ਪੁੱਛਗਿਛ ਵਿੱਚ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਜਦੋਂ ਉਹ ਪਹਿਲਾਂ ਇੰਡਿਆ ਆਇਆ ਸੀ ਤਾਂ ਉਸਨੇ ਪਾਕਿਸਤਾਨੀ ਆਰਮੀ ਨੂੰ ਇੱਥੋਂ ਐਕਟਿਵ ਮੋਬਾਈਲ ਸਿਮ ਦਿੱਤੇ। ਜਿਨ੍ਹਾਂ ਦਾ ਪਾਕਿਸਤਾਨੀ ਫ਼ੌਜ ਨੇ ਭਾਰਤ ਦੇ ਖ਼ਿਲਾਫ਼ ਇਸਤੇਮਾਲ ਕੀਤਾ। ਫੜ੍ਹੇ ਗਏ ਪਾਕਿਸਤਾਨੀ ਨਾਗਰਿਕ ਦੇ ਖ਼ਿਲਾਫ਼ ਫਾਰਨ ਐਕਟ ਅਤੇ ਸੀਕਰਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਉਹ ਸੈਂਟਰਲ ਜੇਲ੍ਹ ਅੰਬਾਲਾ ਵਿੱਚ ਕਾਨੂੰਨੀ ਹਿਰਾਸਤ ਵਿੱਚ ਹੈ।
ਅੰਬਾਲਾ ਤੋਂ ਫੜ੍ਹੇ ਗਏ ਪਾਕਿ ਨਾਗਰਿਕ ਨੇ ਕੀਤੇ ਵੱਡੇ ਖੁਲਾਸੇ, 9 ਵਾਰ ਆਇਆ ਸੀ ਭਾਰਤ - ਸ਼ੱਕੀ ਪਾਕਿਸਤਾਨੀ
ਸ਼ੱਕੀ ਪਾਕਿਸਤਾਨੀ ਨਾਗਰਿਕ ਅਲੀ ਮੁਰਤਜਾ ਨੇ ਪੁੱਛਗਿਛ ਵਿੱਚ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਜਦੋਂ ਉਹ ਪਹਿਲਾਂ ਇੰਡਿਆ ਆਇਆ ਸੀ ਤਾਂ ਉਸਨੇ ਪਾਕਿਸਤਾਨ ਆਰਮੀ ਨੂੰ ਇੱਥੋਂ ਐਕਟਿਵ ਮੋਬਾਈਲ ਸਿਮ ਦਿੱਤੇ ਸਨ, ਜਿਨ੍ਹਾਂ ਦਾ ਪਾਕਿਸਤਾਨੀ ਫ਼ੌਜ ਨੇ ਭਾਰਤ ਦੇ ਖ਼ਿਲਾਫ਼ ਇਸਤੇਮਾਲ ਕੀਤਾ ਸੀ।
ਵੀਡੀਓ ਵੇਖਣ ਲਈ ਕਲਿੱਕ ਕਰੋ
ਦੱਸ ਦਈਏ ਕਿ ਪੁਲਿਸ ਨੂੰ ਰੇਲਵੇ ਸਟੇਸ਼ਨ ਤੋਂ ਫ਼ੌਜ ਦੇ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਘੁੰਮ ਰਹੇ ਕਿਸੇ ਸ਼ੱਕੀ ਵਿਅਕਤੀ ਬਾਰੇ ਸੂਚਨਾ ਮਿਲੀ ਸੀ। ਜੋ ਕਾਲੇ ਰੰਗ ਦੇ ਲੋਅਰ ਅਤੇ ਟੀ-ਸ਼ਰਟ ਵਿੱਚ ਸੀ। ਇਸ ਉੱਤੇ ਸੀਆਈਏ-2 ਐਕਟਿਵ ਹੋ ਗਿਆ ਸੀ। ਸੀਆਈਏ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਤਲਾਸ਼ੀ ਦੌਰਾਨ ਪੁਲਿਸ ਨੂੰ ਇਸ ਤੋਂ ਇੱਕ ਮੋਬਾਈਲ, ਕੁੱਝ ਸਿਮ ਅਤੇ ਇੱਕ ਬੈਗ ਬਰਾਮਦ ਹੋਇਆ ਸੀ। ਇਸਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਉੱਤੇ ਪਤਾ ਲੱਗਿਆ ਕਿ ਇਸ ਸ਼ੱਕੀ ਪਾਕਿਸਤਾਨੀ ਨਾਗਰਿਕ ਅਲੀ ਮੁਰਤਜਾ ਅਸਗਰ ਦੇ ਕੋਲ ਅੰਬਾਲਾ ਦਾ ਵੀਜ਼ਾ ਨਹੀਂ ਸੀ ਜਦੋਂ ਕਿ ਹਿੰਦੁਸਤਾਨ ਦੇ ਕੁੱਝ ਹੋਰ ਸ਼ਹਿਰਾਂ ਦਾ ਵੀਜ਼ਾ ਇਸ ਕੋਲ ਸੀ।
ਪੁਲਿਸ ਪ੍ਰਧਾਨ ਜੋਰਵਾਲ ਦੇ ਮੁਤਾਬਕ ਪੁੱਛਗਿਛ ਕਰਨ ਉੱਤੇ ਸ਼ੱਕੀ ਨੇ ਦੱਸਿਆ ਕਿ ਉਹ ਹੈਦਰਾਬਾਦ ਵੀ ਗਿਆ ਸੀ। ਇਸਨੇ ਫਾਰਨ ਐਕਟ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਇਸਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕਰਕੇ ਉਸਦਾ 10 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਸੀ। ਸੀਆਈਏ-2 ਪੁਲਿਸ ਉਸਨੂੰ ਲੈ ਕੇ ਜਾਂਚ ਲਈ ਹੈਦਰਾਬਾਦ ਅਤੇ ਸਿਕੰਦਰਾਬਾਦ ਵੀ ਗਈ ਸੀ। ਜੋਰਵਾਲ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਅਸਗਰ ਭਾਰਤ 9 ਵਾਰ ਵਿਜ਼ਿਟ ਕਰ ਚੁੱਕਿਆ ਸੀ, ਉਸ ਸਮੇਂ ਇਹ ਦੋ ਸ਼ਖਸ ਇੱਥੇ ਆਏ ਸਨ ਉਹ ਆਪਣੇ ਸਿਮ ਵੀ ਇਸਨੂੰ ਦੇਕੇ ਇੱਥੋਂ ਦੋ ਦਿਨ ਪਹਿਲਾਂ ਪਾਕਿਸਤਾਨ ਪਰਤ ਗਿਆ ਸੀ।