ਪੰਜਾਬ

punjab

ETV Bharat / bharat

1 ਜੂਨ ਨੂੰ ਖੁਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ - ਸ੍ਰੀ ਹੇਮਕੁੰਟ ਸਾਹਿਬ

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਦੀ ਥਾਂ 1 ਜੂਨ ਨੂੰ ਕਿਵਾੜ ਖੋਲ੍ਹੇ ਜਾਣਗੇ। ਭਾਰੀ ਬਰਫ਼ਬਾਰੀ ਕਰਕੇ ਲਿਆ ਗਿਆ ਇਹ ਫ਼ੈਸਲਾ।

ਸ੍ਰੀ ਹੇਮਕੁੰਟ ਸਾਹਿਬ

By

Published : Mar 24, 2019, 3:34 PM IST

ਉੱਤਰਕਾਸ਼ੀ: ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣ ਦੀ ਥਾਂ 1 ਜੂਨ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਭਾਰੀ ਬਰਫ਼ਬਾਰੀ ਹੋਣ ਕਰਕੇ ਲਿਆ ਗਿਆ ਹੈ।

ਸ੍ਰੀ ਹੇਮਕੁੰਟ ਸਾਹਿਬ

ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਹੇਮਕੁੰਟ ਸਾਹਿਬ 'ਚ 20 ਫੁੱਟ ਤੋਂ ਵੱਧ ਬਰਫ਼ ਜੰਮੀ ਹੋਈ ਹੈ। ਇਸ ਦੇ ਨਾਲ ਹੀ ਪਹਿਲੇ ਗੇੜ ਘਾਂਘਰਿਆ 'ਚ ਅਜੇ ਤੱਕ 8 ਫੁੱਟ ਤੋਂ ਵੱਧ ਬਰਫ਼ ਹੈ। ਇਸ ਕਰਕੇ 25 ਅਪ੍ਰੈਲ ਤੋਂ ਫ਼ੌਜ ਦੇ ਇੰਜੀਨੀਅਰ ਕੋਰ ਦੇ ਜਵਾਨ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰਨਗੇ। ਰਾਹ ਸਾਫ਼ ਹੋਣ ਤੋਂ ਬਾਅਦ 1 ਜੂਨ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹੇ ਜਾਣਗੇ।
ਦੱਸ ਦਈਏ, 25 ਮਈ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਸਾਲ ਬਰਫ਼ਬਾਰੀ ਵੱਧ ਹੋਣ ਕਰਕੇ ਕਿਵਾੜ 1 ਜੂਨ ਨੂੰ ਖੋਲ੍ਹੇ ਜਾਣਗੇ। ਉੱਥੇ ਹੀ ਦਿਗਪਾਲ ਲਕਸ਼ਮਣ ਮੰਦਿਰ ਦੇ ਕਿਵਾੜ ਵੀ ਇੱਕ ਜੂਨ ਨੂੰ ਖੋਲ੍ਹੇ ਜਾਣਗੇ।

ABOUT THE AUTHOR

...view details