ਪੰਜਾਬ

punjab

ETV Bharat / bharat

32 ਲੱਖ ਦੇ ਕੀਮਤੀ ਸਮਾਨ ਸਮੇਤ ਤਸਕਰ ਗ੍ਰਿਫ਼ਤਾਰ - worth 32 lakh luggage

ਰਾਜਧਾਨੀ ਹਵਾਈ ਅੱਡੇ ਉੱਤੇ ਗ੍ਰੀਨ ਚੈਨਲ ਵਿੱਚ ਚੈਕਿੰਗ ਦੇ ਦੌਰਾਨ ਕਸਟਮ ਵਿਭਾਗ ਨੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਤਸਕਰ ਕੋਲੋਂ 42 ਆਈ. ਫੋਨਾਂ ਸਮੇਤ ਕੁੱਲ 32 ਲੱਖ ਦੀ ਕੀਮਤ ਦਾ ਮਹਿੰਗਾ ਸਮਾਨ ਬਰਾਮਦ ਕੀਤਾ ਹੈ।

32 ਲੱਖ ਦੇ ਕੀਮਤੀ ਸਮਾਨ ਸਮੇਤ ਤਸਕਰ ਗ੍ਰਿਫ਼ਤਾਰ

By

Published : Mar 22, 2019, 9:11 PM IST

ਨਵੀਂ ਦਿੱਲੀ : ਰਾਜਧਾਨੀ ਦੇ ਦੇ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਨੇ ਮਹਿੰਗੇ ਮੋਬਾਈਲ, ਘੜ੍ਹੀਆਂ ਅਤੇ ਚਸ਼ਮੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਖੁਲਾਸਾ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ਦੇ ਟਰਮਿਨਲ-3 ਉੱਤੇ ਮਸਕਟ ਤੋਂ ਫ਼ਲਾਇਟ ਨੰਬਰ WY245 ਆਈ ਸੀ। ਗ੍ਰੀਨ ਚੈਨਲ ਵਿੱਚ ਚੈਕਿੰਗ ਦੇ ਦੌਰਾਨ ਸ਼ੱਕ ਹੋਣ ਕਾਰਨ ਮੁਲਜ਼ਮ ਨੂੰ ਰੋਕਿਆ ਗਿਆ। ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਭਾਰੀ ਗਿਣਤੀ 'ਚ ਕੀਮਤੀ ਸਮਾਨ ਬਰਾਮਦ ਹੋਇਆ। ਬਰਾਮਦ ਕੀਤੇ ਗਏ ਸਮਾਨ ਵਿੱਚ 42 ਆਈ ਫੋਨ, ਮਹਿੰਗੀਆਂਘੜ੍ਹੀਆਂ, ਬੂਟ ਅਤੇ ਚਸ਼ਮੇ ਆਦਿ ਬਰਾਮਦ ਹੋਏ ਹਨ। ਬਰਾਮਦ ਕੀਤੇ ਗਏ ਸਮਾਨ ਦੀ ਕੁੱਲ ਕੀਮਤ 32 ਲੱਖ ਰੁਪਏ ਹੈ।

ਜਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਕੋਲੋਂ ਸਮਾਨ ਦੇ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਹ ਸਮਾਨ ਦੇ ਕਾਗਜ਼ ਨਹੀਂ ਵਿਖਾ ਸਕੀਆ। ਕਸਟਮ ਵਿਭਾਗ ਵੱਲੋਂ ਮੁਲਜ਼ਮ ਉੱਤੇ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਉਸ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਉਹ ਭਾਰੀ ਮਾਤਰਾ 'ਚ ਇਹ ਸਮਾਨ ਦਿੱਲੀ ਵਿੱਚ ਕਿੱਥੇ ਦੇਣ ਲਈ ਜਾ ਰਿਹਾ ਸੀ,ਕੀ ਉਹ ਕਿਸੇ ਗਿਰੋਹ ਦੇ ਨਾਲ ਮਿਲ ਕੇ ਤਸਕਰੀ ਕਰਦਾ ਸੀ।

ABOUT THE AUTHOR

...view details