ਪੰਜਾਬ

punjab

ETV Bharat / bharat

ਪੀਐਮ ਮੋਦੀ ਦੇ ਵੀਡੀਓ ਮੈਸੇਜ 'ਤੇ ਸ਼ਸ਼ੀ ਥਰੂਰ ਦਾ ਤੰਜ, ਦੱਸਿਆ 'ਪ੍ਰਧਾਨ ਸ਼ੋਅਮੈਨ' - pm modi video message

ਕੋਵਿਡ-19 ਸਬੰਧੀ ਸ਼ੁੱਕਰਵਾਰ ਨੂੰ ਪੀਐਮ ਮੋਦੀ ਨੇ ਵੀਡੀਓ ਮੈਸੇਜ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ। ਜਿਸ ਮਗਰੋਂ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਸ਼ੋਅਮੈਨ ਦੱਸਦਿਆਂ ਉਨ੍ਹਾਂ 'ਤੇ ਤੰਜ ਕਸਿਆ ਹੈ।

ਸ਼ਸ਼ੀ ਥਰੂਰ
ਸ਼ਸ਼ੀ ਥਰੂਰ

By

Published : Apr 3, 2020, 12:53 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਲੜਾਈ ਵਿੱਚ ਦੇਸ਼ ਦੀ ਮਹਾ-ਸ਼ਕਤੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਨਾਗਰਿਕਾਂ ਨੂੰ ਐਤਵਾਰ 5 ਅਪ੍ਰੈਲ ਰਾਤ 9 ਵਜੇ, ਮੋਮਬੱਤੀ, ਦੀਵੇ, ਫਲੈਸ਼ਲਾਈਟ ਜਾਂ ਮੋਬਾਈਲ ਦੀ ਫਲੈਸ਼ਲਾਈਟ ਬਾਲ਼ ਕੇ ਆਪਣੇ ਘਰਾਂ ਦੀ ਬਾਲਕਨੀ ਜਾਂ ਛੱਤਾਂ 'ਤੇ ਖੜੇ ਰਹਿਣ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਟਵੀਟ ਕਰ ਪੀਐਮ ਮੋਦੀ 'ਤੇ ਤੰਜ ਕਸਿਆ ਹੈ।

ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਲਿਖਿਆ, "ਪ੍ਰਧਾਨ ਸ਼ੋਅਮੈਨ ਨੂੰ ਸੁਣਿਆ, ਲੋਕਾਂ ਦੇ ਬੋਝ ਅਤੇ ਉਨ੍ਹਾਂ ਦੀ ਵਿੱਤੀ ਚਿੰਤਾਵਾਂ ਬਾਰੇ ਕੁਝ ਨਹੀਂ ਕਿਹਾ। ਭਵਿੱਖ ਨੂੰ ਲੈ ਕੇ ਦ੍ਰਿਸ਼ਟੀ ਨਹੀਂ, ਨਾ ਉਨ੍ਹਾਂ ਮੁੱਦਿਆਂ ਬਾਰੇ ਗੱਲ ਜੋ ਲੌਕਡਾਊਨ ਤੋਂ ਬਾਅਦ ਸਾਹਮਣੇ ਆਏ। ਇਹ ਭਾਰਤ ਦੇ ਫੋਟੋ-ਔਪ ਪ੍ਰਧਾਨ ਮੰਤਰੀ ਦਾ ਫੀਲ ਗੁੱਡ ਮੂਮੈਂਟ ਸੀ।"

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਸੰਬੋਧਨ ਲੌਕਡਾਊਨ ਦੌਰਾਨ ਆਮ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਦੇ ਕਰੋੜਾਂ ਲੋਕਾਂ ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਪੁਲਿਸ, ਸਿਹਤ ਤੇ ਹੋਰ ਸੇਵਾ-ਕਰਮਚਾਰੀਆਂ ਦਾ ਤਾੜੀਆਂ ਤੇ ਥਾਲ਼ੀਆਂ ਵਜਾ ਕੇ ਸੁਆਗਤ ਕੀਤਾ ਸੀ। ਉਹ ਹੁਣ ਦੁਨੀਆ ਵਿੱਚ ਇੱਕ ਮਿਸਾਲ ਬਣ ਚੁੱਕਾ ਹੈ ਤੇ ਹੋਰ ਮੁਲਕ ਵੀ ਇਸ ਦੀ ਰੀਸ ਕਰ ਰਹੇ ਹਨ।

ABOUT THE AUTHOR

...view details