ਨਵੀਂ ਦਿੱਲੀ/ਗੁਰੂਗ੍ਰਾਮ: ਜ਼ਿਲ੍ਹੇ ਦੇ ਸੋਹਨਾ ਰੋਡ ਸਥਿਤ ਬੀਐੱਸਐੱਫ਼ ਕੈਂਪ ਵਿੱਚ 7 ਫੁੱਟ ਲੰਮਾ ਅਜਗਰ ਮਿਲਿਆ ਹੈ। ਤਕਰੀਬਨ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅਜਗਰ ਨੂੰ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਇਸ ਅਜਗਰ ਨੂੰ ਅਰਾਵਲੀ ਦੇ ਜੰਗਲਾਂ ਵਿੱਚ ਛੱਡਿਆ ਗਿਆ।
ਬੀਐੱਸਐੱਫ਼ ਕੈਂਪ ਵਿੱਚ ਵੀਰਵਾਰ ਦੀ ਸਵੇਰ ਤਕਰੀਬਨ ਅੱਠ ਵਜੇ ਅਜਗਰ ਵੇਖਿਆ ਗਿਆ, ਜਿਸਦੀ ਸੂਚਨਾ ਬੀਐੱਸਐਫ਼ ਅਧਿਕਾਰੀਆਂ ਨੇ ਵਾਇਲਡ ਲਾਈਫ਼ ਟੀਮ ਨੂੰ ਦਿੱਤੀ। ਮੌਕੇ ਉੱਤੇ ਪਹੁੰਚੀ ਵਾਇਲਡ ਲਾਈਫ਼ ਦੀ ਟੀਮ ਨੇ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅਜਗਰ ਨੂੰ ਫੜ੍ਹਿਆ।
ਖਰਗੋਸ਼ ਦਾ ਸ਼ਿਕਾਰ ਕਰਨ BSF ਕੈਂਪ 'ਚ ਆਇਆ 7 ਫੁੱਟ ਲੰਮਾ ਅਜਗਰ - python found in bsf camp
ਗੁਰੂਗ੍ਰਾਮ ਦੇ ਸੋਹਨਾ ਰੋਡ ਸਥਿਤ ਬੀਐੱਸਐੱਫ਼ ਕੈਂਪ ਵਿੱਚੋਂ 7 ਫੁੱਟ ਲੰਮਾ ਅਜਗਰ ਮਿਲਿਆ ਹੈ। ਇਹ ਅਜਗਰ ਖਰਗੋਸ਼ ਦੇ ਸ਼ਿਕਾਰ ਲਈ ਬੀਐੱਸਐੱਫ਼ ਕੈਂਪ ਵਿੱਚ ਆ ਗਿਆ ਸੀ। ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਵਾਇਲਡ ਲਾਈਫ਼ ਦੀ ਟੀਮ ਨੇ ਅਜਗਰ ਨੂੰ ਕਾਬੂ ਕੀਤਾ।
BSF ਕੈਂਪ 'ਚ ਆਇਆ 7 ਫੁੱਟ ਲੰਮਾ ਅਜਗਰ
ਵਾਇਲਡ ਲਾਈਫ਼ ਦੇ ਅਧਿਕਾਰੀਆਂ ਦੀਆਂ ਮੰਨੀਏ ਤਾਂ ਅਜਗਰ ਬੀਐੱਸਐੱਫ਼ ਕੈਂਪ ਵਿੱਚ ਪਾਲਤੂ ਖਰਗੋਸ਼ ਦੀ ਤਲਾਸ਼ ਵਿੱਚ ਆਇਆ ਸੀ ਅਤੇ ਤਿੰਨ ਖਰਗੋਸ਼ਾਂ ਦਾ ਸ਼ਿਕਾਰ ਕਰ ਚੁੱਕਿਆ ਸੀ। ਵਾਇਲਡ ਲਾਈਫ਼ ਦੀ ਟੀਮ ਨੇ ਇਸ ਅਜਗਰ ਨੂੰ ਫੜ੍ਹ ਕੇ ਅਰਾਵਲੀ ਦੇ ਜੰਗਲ ਵਿੱਚ ਛੱਡ ਦਿੱਤਾ। ਇਸਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਨਵਰਾਂ ਦੇ ਨਾਲ ਪਿਆਰ ਦਿਖਾਓ ਅਤੇ ਉਨ੍ਹਾਂ ਨੂੰ ਨਾ ਮਾਰੋ।