ਨਵੀਂ ਦਿੱਲੀ: ਨਿਰਭਿਆ ਬਲਾਤਕਾਰ ਮਾਮਲੇ ਦੇ 4 ਮੁਲਜ਼ਮਾਂ ਵਿੱਚੋਂ ਇੱਕ ਅਕਸ਼ੇ ਕੁਮਾਰ ਸਿੰਘ ਵੱਲੋਂ ਫਾਂਸੀ ਦੀ ਸਜ਼ਾ ‘ਤੇ ਮੁੜ ਵਿਚਾਰ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ ‘ਤੇ ਸੁਪਰੀਮ ਕੋਰਟ 17 ਦਸੰਬਰ ਨੂੰ ਸੁਣਵਾਈ ਕਰੇਗਾ। ਅਕਸ਼ੈ ਨੇ ਬੀਤੇ ਮੰਗਲਵਾਰ ਨੂੰ ਰੀਵਿਊ ਪਟੀਸ਼ਨ ਦਾਖ਼ਲ ਕੀਤੀ ਸੀ। ਅਕਸ਼ੇ ਕੁਮਾਰ ਸਿੰਘ ਨੇ ਪਟੀਸ਼ਨ ਵਿੱਚ ਦਲੀਲ ਦਿੱਤੀ ਸੀ ਕਿ ਮੌਤ ਦੀ ਸਜ਼ਾ ਦੇਣਾ ਅਪਰਾਧ ਨੂੰ ਨਹੀਂ ਮਾਰਦਾ।
ਨਿਰਭਿਆ ਮਾਮਲੇ 'ਚ ਦੋਸ਼ੀ ਦੀ ਪਟੀਸ਼ਨ 'ਤੇ 17 ਦਸੰਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ - review plea of Nirbhaya convict
ਨਿਰਭਿਆ ਬਲਾਤਕਾਰ ਮਾਮਲੇ ਦੇ ਦੋਸ਼ੀ ਵੱਲੋਂ ਫਾਂਸੀ ਦੀ ਸਜ਼ਾ 'ਤੇ ਮੁੜ ਵਿਚਾਰ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ 'ਤੇ 17 ਦਸੰਬਰ ਨੂੰ ਸੁਪਰੀਮ ਕੋਰਟ ਸੁਣਵਾਈ ਕਰੇਗਾ।
ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸਾਲ 2017 ਵਿੱਚ ਚਾਰ ਦੋਸ਼ੀਆਂ ਦੀ ਮੌਤ ਦੀ ਸਜ਼ਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ। ਅਦਾਲਤ ਨੇ 33 ਸਾਲਾ ਅਕਸ਼ੇ ਤੋਂ ਇਲਾਵਾ ਇਸ ਕੇਸ ਦੇ 3 ਹੋਰ ਦੋਸ਼ੀਆਂ ਦੀ ਸਮੀਖਿਆ ਪਟੀਸ਼ਨ ਪਹਿਲਾਂ ਹੀ ਖਾਰਜ ਕਰ ਦਿੱਤੀਆਂ ਹਨ।
ਦੱਸਣਯੋਗ ਹੈ ਕਿ ਦਿੱਲੀ ਵਿਚ 16 ਦਸੰਬਰ 2012 ਦੀ ਰਾਤ ਨੂੰ ਇੱਕ ਚਲਦੀ ਬੱਸ ਵਿੱਚ 6 ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਇੱਕ 23 ਸਾਲਾ ਲੜਕੀ ਨੂੰ ਅੱਧਮਰੀ ਹਾਲਤ 'ਚ ਸੜਕ' ਤੇ ਸੁੱਟ ਦਿੱਤਾ ਸੀ ਜਿਸ ਦੀ ਬਾਅਦ ਵਿੱਚ ਇਲਾਜ ਦੌਰਾਨ 29 ਦਸੰਬਰ 2012 ਨੂੰ ਮੌਤ ਹੋ ਗਈ ਸੀ।