ਪੰਜਾਬ

punjab

ETV Bharat / bharat

EVM ਮਾਮਲੇ 'ਤੇ SC ਦਾ ਵਿਰੋਧੀ ਪਾਰਟੀਆਂ ਨੂੰ ਝਟਕਾ

ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਨੇ VVPAT ਪਰਚੀਆਂ ਦੀ EVM ਨਾਲ ਮਿਲਾਉਣ ਦੀ ਪਟੀਸ਼ਨ ਪਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ।

s

By

Published : May 7, 2019, 12:38 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੌਰਾਨ VVPAT ਪਰਚੀਆਂ ਦੀ EVM ਨਾਲ ਮਿਲਾਉਣ ਦੀ ਪਟੀਸ਼ਨ ਮਾਮਲੇ ਤੇ ਵਿਰੋਧੀ ਪਾਰਟੀਆਂ ਨੂੰ ਸੁਪਰੀਮ ਕੋਰਟ ਨੇ ਇੱਕ ਵਾਰ ਮੁੜ ਝਟਕਾ ਦਿੱਤਾ ਹੈ।

ਟੀਡੀਪੀ ਆਗੂ ਚੰਦਰਬਾਬੂ ਨਾਇਡੂ ਅਤੇ ਕਾਂਗਰਸ ਸਮੇਤ 21 ਵਿਰੋਧੀ ਪਾਰਟੀਆਂ ਨੂੰ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਸੀ ਕਿ EVM ਦੇ 50 ਫ਼ੀਸਦੀ ਨਤੀਜਿਆਂ ਦਾ ਆਮ ਚੋਣਾਂ ਵਿੱਚ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ VVPAT ਨਾਲ ਮਿਲਾਣ ਕੀਤਾ ਜਾਣਾ ਚਾਹੀਦਾ ਹੈ। ਇਸ ਪਟੀਸ਼ਨ ਨੇ ਅਦਾਲਤ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਵਿਰੋਧੀ ਪਾਰਟੀਆਂ ਦੀ ਇਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ, ਅਸੀਂ ਦਖ਼ਲ ਦੇਣ ਨੂੰ ਤਿਆਰ ਨਹੀਂ ਹਾਂ, ਅਤੇ ਅਸੀਂ ਤੁਹਾਨੂੰ ਸੁਣਨ ਲਈ ਮਜਬੂਰ ਨਹੀਂ ਹਾਂ

ਚੰਦਰਬਾਬੂ ਨਾਇਡੂ ਨੇ ਕਿਹਾ' 'ਜਦੋਂ ਚੋਣ ਕਮਿਸ਼ਨ ਦੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਸੀ ਤਾਂ ਅਦਾਲਤ ਵਿੱਚ ਆਏ ਸੀ ਅਤੇ ਹੁਣ ਉਹ ਮੁੜ ਚੋਣ ਕਮਿਸ਼ਨ ਦਾ ਰੁਖ਼ ਕਰਨਗੇ'।

ਦੱਸ ਦਈਏ ਕਿ ਪਿਛਲੇ ਮਹੀਨੇ ਸੁਪਰੀਮ ਕੋਰਟਨੇ ਆਪਣੇ ਫ਼ੈਸਲੇ ਵਿੱਚ ਹਰ ਵਿਧਾਨ ਸਭਾ ਖੇਤਰ ਵਿੱਚ ਘੱਟੋ-ਘੱਟ 5 ਬੂਥਾਂ ਤੇ ਈਵੀਐਮ ਅਤੇ ਵੀਵੀਪੈੱਟ ਦੀ ਪਰਚੀਆਂ ਦੇ ਮਿਲਾਨ ਕਰਨ ਨੂੰ ਕਿਹਾ ਸੀ। ਆਯੋਗ ਨੇ ਇਸ ਨੂੰ ਮੰਨ ਵੀ ਲਿਆ ਸੀ। ਸੁਪਰੀਮ ਕੋਰਟ ਨੇ ਇਨ੍ਹਾਂ ਲੋਕ ਸਭਾ ਚੋਣਾਂ EVM ਅਤੇ VVPAT ਦੇ ਮਿਲਾਉਣ ਨੂੰ 5 ਗੁਣਾ ਵਧਾ ਦਿੱਤਾ। ਅਦਾਲਤ ਨੇ ਕਿਹਾ ਹਰ ਚੋਣ ਖੇਤਰ ਵਿੱਚ 5 VVPAT ਦਾ EVM ਨਾਲ ਮਿਲਾਇਆ ਜਾਵੇਗਾ। ਅਜੇ ਤੱਕ ਸਿਰਫ਼ 1 ਹੀ VVPAT ਦਾ ਮਿਲਾਣ ਹੁੰਦਾ ਹੈ।

ABOUT THE AUTHOR

...view details