ਨਵੀਂ ਦਿੱਲੀ: ਏਸ਼ੀਆ ਦੇ ਨੋਬਲ ਐਵਾਰਡ ਕਹੇ ਜਾਣ ਵਾਲੇ ਰੇਮਨ ਮੈਗਸੇਸੇ ਅਵਾਰਡ ਦਾ ਐਲਾਨ ਹੋ ਚੁੱਕਿਆ ਹੈ। 2019 ਵਿੱਚ ਇਹ ਅਵਾਰਡ ਹਾਸਲ ਕਰਨ ਵਾਲੇ ਲੋਕਾਂ ਵਿੱਚ NDTV ਦੇ ਰਵੀਸ਼ ਕੁਮਾਰ ਦਾ ਨਾਂਅ ਸ਼ਾਮਲ ਹੈ। ਰਵੀਸ਼ ਨੂੰ ਇਹ ਐਵਾਰਡ ਹਿੰਦੀ ਟੀਵੀ ਪੱਤਰਕਾਰਤਾ ਵਿੱਚ ਪਾਏ ਯੋਗਦਾਨ ਦੇ ਕਰਕੇ ਮਿਲਿਆ ਹੈ।
ਰਵੀਸ਼ ਕੁਮਾਰ ਇਹ ਐਵਾਰਡ ਲੈਣ ਵਾਲੇ 11ਵੇਂ ਭਾਰਤੀ ਪੱਤਰਕਾਰ ਹਨ। ਇਹ ਐਵਾਰਡ ਏਸ਼ੀਆ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਖੇਤਰ ਵਿੱਚ ਚੰਗਾ ਨਾਮਨਾ ਖੱਟਿਆ ਹੋਵੇ। ਇਹ ਐਵਾਰਡ ਫਿਲੀਪੀਨਸ ਦੇ ਸਾਬਕਾ ਰਾਸ਼ਟਰਪਤੀ ਰੈਮਾਨ ਮੈਗਸੈਸੇ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ।
- ਰਵੀਸ਼ ਕੁਮਾਰ 2019
- ਪਾਲਗੁੰਮੀ ਸਾਈਨਾਥ 2007
- ਮਹੇਸ਼ਵੇਤਾ ਦੇਵੀ 1997
- ਰਵੀ ਸ਼ੰਕਰ 1992
- ਕੇਵੀ ਸੁਬਬਨਾ 1991
- ਰਾਸ਼ੀਪੁਰਮ ਲਕਛਮ 1984
- ਅਰੁਣ ਸ਼ੈਰੀ1982
- ਗੌਰ ਕਿਸ਼ੋਰ ਘੋਸ਼1981
- ਬੁਬਲੀ ਜਾਰਜ ਵਰਗਿਸ1975
- ਸੱਤਿਆਜੀਤ ਰਾਏ1967
- ਅਮਿਤਾਬ ਚੌਧਰੀ 1961