ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਨਿਸ਼ਾਨਾ ਸਾਧਦੇ ਹੋਏ ਨਵੇਂ ਸ਼ਬਦ ਦਾ ਇਸਤੇਮਾਲ ਕੀਤਾ ਸੀ, ਪਰ ਆਕਸਫ਼ੋਰਡ ਡਿਕਸ਼ਨਰੀ ਦੇ ਜਵਾਬ ਤੋਂ ਬਾਅਦ ਉਹ ਇਸ ਸ਼ਬਦੀ ਵਾਰ ਦੀ ਜੰਗ ਵਿੱਚ ਨਾਕਾਮਯਾਬ ਰਹੇ।
ਦਰਅਸਲ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਟਵੀਟਰ ਅਕਾਉਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਸਾਂਝੀ ਕਰਦਿਆ ਰਾਹੁਲ ਗਾਂਧੀ ਨੇ ਲਿੱਖਿਆ , ''ਅੰਗਰੇਜ਼ੀ ਸ਼ਬਦਕੋਸ਼ ਵਿੱਚ ਇਹ ਇੱਕ ਨਵਾਂ ਸ਼ਬਦ ਸਾਮਲ ਕੀਤਾ ਗਿਆ ਹੈ। ਮੈਂ ਇਸ ਦਾ ਸਨੈਪਸ਼ਾਟ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। "
ਰਾਹੁਲ ਗਾਂਧੀ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਆਕਸਫ਼ੌਰਡ ਡਿਕਸ਼ਨਰੀ ਦੀ ਬੈਵਸਾਈਟ ਵਾਂਗ ਦਿਖਾਈ ਦੇ ਰਹੀ ਹੈ। ਤਸਵੀਰ ਦੇ ਵਿੱਚ ਇੱਕ ਸ਼ਬਦ ਮੋਦੀਲਾਈ (modilie) ਦਾ ਜ਼ਿਕਰ ਕੀਤਾ ਗਿਆ ਹੈ। ਤਸਵੀਰ ਦੇ ਮੁਤਾਬਕ ਇਸ ਸ਼ਬਦ ਨੂੰ ਸ਼ਬਦਕੋਸ਼ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਤਿੰਨ ਅਰਥ ਦੱਸੇ ਗਏ ਹਨ। ਇਸ ਤਸਵੀਰ ਦਾ ਅਰਥ 'ਸੱਚ ਦਾ ਲਗਾਤਾਰ ਬਦਲਦੇ ਰਹਿਣਾ ' , ਆਦਤਨ ਲਗਾਤਾਰ ਝੂਠ ਬੋਲਣਾ , ਬਿਨ੍ਹਾਂ ਸੋਚੇ ਸਮਝੇ ਝੂਠ ਬੋਲਣਾ ਹੈ।
ਕਾਂਗਰਸ ਪ੍ਰਧਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਉੱਤੇ ਕਈ ਕਾਂਗਰਸੀ ਸਮਰਥਕਾਂ ਨੇ ਕਮੈਂਟ ਕੀਤੇ।
ਮਗਰ ਕੁਝ ਸਮੇਂ ਮਗਰੋਂ ਇਸ ਟਵੀਟ ਦੀ ਪੋਲ ਉਦੋਂ ਖੁੱਲ੍ਹ ਗਈ ਜਿਸ ਵੇਲੇ ਆਕਸਫ਼ੋਰਡ ਡਿਕਸ਼ਨਰੀ ਦੇ ਅਧਿਕਾਰਕ ਟਵੀਟਰ ਹੈਂਡਲ ਰਾਹੀਂ ਇਸ ਸ਼ਬਦ ਨੂੰ ਗ਼ਲਤ ਅਤੇ ਕਿਸੇ ਵੀ ਹੋਰ ਸ਼ਬਦ ਕੋਸ਼ ਵਿੱਚ ਸ਼ਾਮਲ ਨਾ ਹੋਣ ਦਾ ਖ਼ੁਲਾਸਾ ਕੀਤਾ ਗਿਆ।