ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਆਗੂ ਰਾਹੁਲ ਗਾਂਧੀ ਨੇ ਮੁੜ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕਰਦੇ ਹੋਏ ਲਿਖਿਆ, " ਦੇਸ਼ ਇੱਕ ਵਾਰ ਫੇਰ ਚੰਪਾਰਨ ਵਰਗੀ ਤ੍ਰਾਸਦੀ ਝੱਲਣ ਜਾ ਰਿਹਾ ਹੈ। ਉਦੋਂ ਅੰਗਰੇਜ਼ ਕੰਪਨੀ ਬਹਾਦਰ ਸੀ, ਹੁਣ ਮੋਦੀ-ਮਿੱਤਰ ਕੰਪਨੀ ਬਹਾਦਰ ਹੈ, ਪਰ ਕਿਸਾਨ ਅੰਦੋਲਨ ਦਾ ਹਰ ਇੱਕ-ਮਜ਼ਦੂਰ ਇੱਕ ਸੱਤਿਆਗ੍ਰਹਿ ਹੈ ਜੋ ਆਪਣੇ ਅਧਿਕਾਰਾਂ ਨੂੰ ਲੈ ਕੇ ਰਹੇਗਾ।"
ਪਹਿਲਾਂ ਵੀ ਕਰ ਚੁੱਕੇ ਹਨ ਸਰਕਾਰ ਦਾ ਘਿਰਾਓ
ਇਸ ਤੋਂ ਪਹਿਲਾਂ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ ਟਵੀਟ ਕਰ ਕੇਂਦਰ ਸਰਕਾਰ ਦਾ ਘਿਰਾਓ ਕਰ ਚੁੱਕੇ ਹਨ। ਰਾਹੁਲ ਨੇ ਇੱਕ ਟਵੀਟ 'ਚ ਲਿਖਿਆ ਕਿ ਭਾਰਤ ਦੇ ਕਿਸਾਨ ਅਜਿਹੀ ਦੁਖਾਂਤ ਤੋਂ ਬਚਣ ਲਈ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ, ਇਸ ਸੱਤਿਆਗ੍ਰਹਿ ਵਿੱਚ, ਸਾਨੂੰ ਸਾਰਿਆਂ ਨੂੰ ਦੇਸ਼ ਦੇ ਅੰਨਦਾਤਾ ਦਾ ਸਮਰਥਨ ਕਰਨਾ ਚਾਹੀਦਾ ਹੈ।