ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕਾਂ (ਪੀਐਸਬੀਜ਼) ਨੇ ਪਿਛਲੇ ਦੋ ਮਹੀਨਿਆਂ ਵਿੱਚ ਕੋਵਿਡ-19 ਦੇ ਕਾਰਨ ਲਗਾਈ ਤਾਲਾਬੰਦੀ ਦੀ ਮਾਰ ਹੇਠ ਆਏ ਐਮਐਸਐਮਈ, ਖੇਤੀਬਾੜੀ ਅਤੇ ਕਾਰਪੋਰੇਟ ਸਣੇ ਵੱਖ-ਵੱਖ ਸੈਕਟਰਾਂ ਨੂੰ 5.95 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, "ਜਨਤਕ ਖੇਤਰ ਦੇ ਬੈਂਕਾਂ ਨੇ 1 ਮਾਰਚ ਤੋਂ 8 ਮਈ, 2020 ਦਰਮਿਆਨ ਐਮਐਸਐਮਈ, ਪ੍ਰਚੂਨ, ਖੇਤੀਬਾੜੀ ਅਤੇ ਕਾਰਪੋਰੇਟ ਸੈਕਟਰਾਂ ਦੇ 46.74 ਲੱਖ ਤੋਂ ਵੱਧ ਖਾਤਿਆਂ ਲਈ 5.95 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ। ”