ਪ੍ਰਿਅੰਕਾ ਦਾ ਪਹਿਲਾ ਟਵੀਟ, ਕਿਹਾ- ਸਾਬਰਮਤੀ 'ਚ ਸੱਚ ਜਿਊਂਦਾ ਹੈ
ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵਿਟਰ 'ਤੇ ਦਸਤਕ ਦੇਣ ਤੋਂ ਬਾਅਦ ਪਹਿਲਾ ਟਵੀਟ ਕਰਦਿਆਂ ਸਾਬਰਮਤੀ ਆਸ਼ਰਮ ਦਾ ਕੀਤਾ ਜ਼ਿਕਰ ਤੇ ਮਹਾਤਮਾ ਗਾਂਧੀ ਨੇ ਇੱਕ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿੰਸਾ ਹਮੇਸ਼ਾ ਬੂਰੀ ਹੁੰਦੀ ਹੈ।
ਨਵੀਂ ਦਿੱਲੀ: ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵਿਟਰ 'ਤੇ ਇੱਕ ਮਹੀਨਾ ਪਹਿਲਾਂ ਦਸਤਕ ਦਿੱਤੀ ਸੀ। ਇਸ ਤੋਂ ਇੱਕ ਮਹੀਨੇ ਬਾਅਦ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਸਾਬਰਮਤੀ ਆਸ਼ਰਮ ਦਾ ਜ਼ਿਕਰ ਕੀਤਾ ਤੇ ਮਹਾਤਮਾ ਗਾਂਧੀ ਨੇ ਇੱਕ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿੰਸਾ ਹਮੇਸ਼ਾ ਬੁਰੀ ਹੁੰਦੀ ਹੈ।
ਅਹਿਮਦਾਬਾਦ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਇਹ ਟਵੀਟ ਕੀਤਾ। ਉਨ੍ਹਾਂ ਕਿਹਾ, 'ਸਾਬਰਮਤੀ ਦੀ ਸਾਦਗੀ ਵਿੱਚ ਸੱਚ ਜਿਊਂਦਾ ਹੈ।' ਪ੍ਰਿਅਂਕਾ ਨੇ ਮਹਾਤਮਾ ਗਾਂਧੀ ਦੇ ਇੱਕ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਹਿੰਸਾ ਦੇ ਮਕਸਦ ਨਾਲ ਕੁਝ ਚੰਗਾ ਦਿਖਦਾ ਹੈ ਤਾਂ ਉਹ ਅਸਥਾਈ ਹੁੰਦਾ ਹੈ ਜਦ ਕਿ ਹਿੰਸਾ 'ਚ ਬੁਰਾਈ ਹਮੇਸ਼ਾ ਲਈ ਹੁੰਦੀ ਹੈ।
ਪ੍ਰਿਅੰਕਾ ਗਾਂਧੀ ਨੇ 11 ਫਰਵਰੀ ਨੂੰ ਟਵਿਟਰ ਜਵਾਇਨ ਕੀਤਾ ਸੀ ਤੇ ਇਸ ਵੇਲੇ ਉਨ੍ਹਾਂ ਦੇ ਦੋ ਲੱਖ ਫੋਲੋਅਰਜ਼ ਹਨ। ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿੱਚ ਚਾਰੇ ਪਾਸੇ ਨਫ਼ਰਤ ਫੈਲਾਈ ਜਾ ਰਹੀ ਹੈ ਜਿਸ ਦਾ ਸਾਰਿਆਂ ਨੇ ਮਿਲ ਕੇ ਮੁਕਾਬਲਾ ਕਰਨਾ ਹੈ।