ਪੰਜਾਬ

punjab

ਬਹਿਰੀਨ 'ਚ 200 ਸਾਲ ਪੁਰਾਣੇ ਕ੍ਰਿਸ਼ਣ ਮੰਦਿਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ PM ਮੋਦੀ ਕਰਨਗੇ ਸ਼ੁਰੂਆਤ

By

Published : Aug 24, 2019, 4:54 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਇੱਕ ਖ਼ਾਸ ਸਮਾਗਮ ਦੌਰਾਨ ਕ੍ਰਿਸ਼ਣ ਭਗਵਾਨ ਦੇ 200 ਸਾਲ ਪੁਰਾਣੇ ਮੰਦਿਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ।

ਫ਼ੋਟੋ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ 2 ਦਿਨੀਂ ਦੌਰੇ ਦੌਰਾਨ ਇਸ ਖਾੜੀ ਦੇਸ਼ ਦੀ ਰਾਜਧਾਨੀ ਵਿੱਚ ਸਥਿਤ ਇੱਕ ਖ਼ਾਸ ਸਮਾਗਮ ਦੌਰਾਨ ਕ੍ਰਿਸ਼ਣ ਭਗਵਾਨ ਦੇ 200 ਸਾਲ ਪੁਰਾਣੇ ਮੰਦਿਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਇਸ ਦੇਸ਼ ਦਾ ਦੌਰਾ ਕਰਨ ਵਾਲੇ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਅਧਿਕਾਰਿਕ ਦੌਰੇ ਦੌਰਾਨ ਸ਼ਨੀਵਾਰ ਨੂੰ ਬਹਿਰੀਨ ਜਾਣਗੇ ਤੇ ਬਹਿਰੀਨ ਦੀ ਰਾਜਧਾਨੀ ਮਨਾਮਾ ਵਿੱਚ ਇੱਕ ਖ਼ਾਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਮੋਦੀ ਨੇ ਟਵੀਟਰ 'ਤੇ ਕਿਹਾ, " ਬਹਿਰੀਨ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਹੋਵੇਗੀ ਤੇ ਖਾੜੀ ਖੇਤਰ ਵਿੱਚ ਭਗਵਾਨ ਸ੍ਰੀ ਨਾਥਜੀ ਸਮੇਤ ਪੁਰਾਣੇ ਮੰਦਿਰਾਂ ਦੀ ਮੁੜ ਉਸਾਰੀ ਦੇ ਖ਼ਾਸ ਸਮਾਗਮ ਵਿੱਚ ਸ਼ਿਰਕਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ।"

ਮੋਦੀ ਨੇ ਟਵਿਟ 'ਚ ਕਿਹਾ, "ਬਹਿਰੀਨ ਦੀ ਮੇਰਾ ਦੌਰਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਹਿਲਾਂ ਦੌਰਾ ਹੋਵੇਗਾ।" ਬਹਿਰੀਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਬਹਿਰੀਨ ਦੇ ਸ਼ਾਸਕ ਸ਼ੇਖ ਹਮਦ ਬਿਨ ਇਸਾ ਅਲ ਖ਼ਲੀਫ਼ਾ ਤੇ ਹੋਰ ਨੇਤਾਵਾਂ ਨੂੰ ਮਿਲਣਗੇ। ਉੱਥੇ ਹੀ ਥੱਟਾਈ ਹਿੰਦੂ ਸੌਦਾਗਰ ਸਮੁਦਾਇ ਦੇ ਪ੍ਰਧਾਨ ਬੋਬ ਠਾਕੇਰ ਨੇ ਕਿਹਾ ਕਿ ਨਵੇਂ ਬਣਨ ਵਾਲੇ ਢਾਂਚਾ 45,000 ਵਰਗ ਫ਼ੱਟ ਹੋਵੇਗਾ ਤੇ ਇਸ ਦੇ 80 ਫ਼ੀਸਦੀ ਹਿੱਸੇ ਵਿੱਚ ਸ਼ਰਧਾਲੂਆਂ ਲਈ ਥਾਂ ਹੇਵੇਗੀ।

ABOUT THE AUTHOR

...view details