ਪੰਜਾਬ

punjab

ETV Bharat / bharat

ਮੋਦੀ ਮੰਤਰੀਮੰਡਲ ਤੇ ਮੰਤਰੀਪਰਿਸ਼ਦ ਦੀ ਬੈਠਕ ਅੱਜ

ਨਵੀਂ ਕੇਂਦਰੀ ਮੰਤਰੀ ਪਰਿਸ਼ਦ ਦੀ ਅੱਜ ਪਹਿਲੀ ਬੈਠਕ ਹੈ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਪੀਐਮ ਮੋਦੀ ਇਸ ਬੈਠਕ ਵਿੱਚ ਸਰਕਾਰ ਦੇ ਰੋਡਮੈਪ ਬਾਰੇ ਜਾਣਕਾਰੀ ਦੇਣਗੇ। ਮੋਦੀ ਕੈਬਨਿਟ ਦੀ ਵੀ ਹੈ ਬੈਠਕ

ਕੇਂਦਰੀ ਮੰਤਰੀ ਪਰਿਸ਼ਦ ਦੀ ਪਹਿਲੀ ਬੈਠਕ ਅੱਜ

By

Published : Jun 12, 2019, 12:48 PM IST

ਨਵੀਂ ਦਿੱਲੀ : ਨਵੀਂ ਕੇਂਦਰੀ ਮੰਤਰੀ ਪਰਿਸ਼ਦ ਦੀ ਅੱਜ ਪਹਿਲੀ ਬੈਠਕ ਹੈ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਵੇਗੀ।

ਮੰਤਰੀਆਂ ਨੂੰ ਜ਼ਿੰਮੇਵਾਰੀਆਂ ਸੌਪ ਦਿੱਤੇ ਜਾਣ ਮਗਰੋਂ ਅੱਜ ਕੇਂਦਰੀ ਮੰਤਰੀ ਪਰਿਸ਼ਦ ਦੀ ਪਹਿਲੀ ਬੈਠਕ ਹੈ। ਇਸ ਬੈਠਕ ਵਿੱਚ ਸਰਕਾਰ ਦੀ ਛੋਟੇ ਅਤੇ ਲੰਮੀ ਮਿਆਦ ਦੇ ਏਜੰਡੇ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਬੈਠਕ ਪ੍ਰਧਾਨ ਮੰਤਰੀ ਮੋਦੀ ਦੀ ਕੇਂਦਰ ਸਰਕਾਰ ਦੇ ਸਾਰੇ ਸਕੱਤਰਾਂ ਨਾਲ ਗੱਲਬਾਤ ਕਰਨ ਮਗਰੋਂ ਅਗਲੇ ਦਿਨ ਕੀਤੀ ਜਾ ਰਹੀ ਹੈ।

ਇਸ ਬੈਠਕ ਦੇ ਵਿੱਚ ਪੰਜ ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦੀਆਂ ਤਿਆਰੀਆਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਕੇਂਦਰੀ ਬਜਟ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਐਨਡੀਏ ਦੇ ਇਰਾਦੇ ਦਾ ਪਹਿਲਾ ਬਿਆਨ ਹੋਵੇਗਾ। ਇਸ ਬਜਟ ਵਿੱਚ ਸਰਕਾਰ ਦੇ ਅਗਲੇ 5 ਸਾਲਾਂ ਦੌਰਾਨ ਸੋਚ ਦੀ ਇੱਕ ਵਿਆਪਕ ਤਸਵੀਰ ਵਿਖਾਈ ਦੇਣ ਦੀ ਸੰਭਾਵਨਾ ਹੈ।

ਸਕੱਤਰ ਦੇ ਨਾਲ ਹੋਈ ਬੈਠਕ ਵਿੱਚ, ਪੀਐਮ ਮੋਦੀ ਨੇ ਕਿਹਾ ਸੀ ਕਿ ਭਾਰਤ ਨੂੰ ਪੰਜ ਮਹਾਸ਼ੰਖ ਡਾਲਰ ਦੀ ਆਰਥਿਕਤਾ ਬਣਾਉਣ ਲਈ ਯੋਜਨਾਵਾਂ ਅਤੇ ਰੋਡਮੈਪ ਤਿਆਰ ਕਰਨਾ ਪਹਿਲ ਚ ਸ਼ਾਮਲ ਹੋਣਗੇ।

ABOUT THE AUTHOR

...view details