ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 50,000 ਕਰੋੜ ਰੁਪਏ ਦੀ ਗਰੀਬ ਕਲਿਆਣ ਰੁਜ਼ਗਾਰ ਅਭਿਆਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਮੁੱਦੇ 'ਤੇ ਕਿਹਾ ਕਿ ਪੂਰਾ ਦੇਸ਼ ਭਾਰਤੀ ਫੌਜ ਦੇ ਨਾਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਬੜੇ ਮਾਣ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਨਾਇਕਾਂ ਨੇ ਲੱਦਾਖ ਵਿੱਚ ਜੋ ਕੁਰਬਾਨੀਆਂ ਦਿੱਤੀਆਂ, ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਉਹ ਬਹਾਦਰੀ ਬਿਹਾਰ ਰੈਜੀਮੈਂਟ ਦੀ ਹੈ, ਹਰ ਬਿਹਾਰੀ ਨੂੰ ਇਸ ਦਾ ਮਾਣ ਹੈ। ਮੈਂ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ।''
ਪਰਵਾਸੀਆਂ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ, " ਕੋਰੋਨਾ ਦਾ ਇੰਨਾ ਵੱਡਾ ਸੰਕਟ, ਸਾਰੀ ਦੁਨੀਆ ਜਿਸ ਦੇ ਸਾਹਮਣੇ ਹਿੱਲ ਗਈ, ਪਰ ਤੁਸੀਂ ਦ੍ਰਿੜ ਖੜੇ ਰਹੇ। ਭਾਰਤ ਦੇ ਪਿੰਡਾਂ ਵਿੱਚ ਕੋਰੋਨਾ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ ਗਿਆ ਹੈ, ਉਸ ਨੇ ਸ਼ਹਿਰਾਂ ਨੂੰ ਵੀ ਇੱਕ ਵੱਡਾ ਸਬਕ ਦਿੱਤਾ ਹੈ। ਇਸ ਦੌਰਾਨ ਜੋ ਜਿਥੇ ਸੀ ਉਥੇ ਉਸ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।'
ਪੀਐੱਮ ਮੋਦੀ ਨੇ ਕਿਹਾ ਕਿ ਇੱਥੇ ਸਥਾਨਕ ਉਤਪਾਦ ਹਨ ਜਿਨ੍ਹਾਂ ਨਾਲ ਜੁੜੇ ਉਦਯੋਗਾਂ ਨੂੰ ਨੇੜੇ ਸਥਾਪਤ ਕਰਨ ਦੀ ਯੋਜਨਾ ਹੈ। ਸਾਡਾ ਉਦੇਸ਼ ਪਿੰਡ, ਗਰੀਬ ਕਿਸਾਨ ਨੂੰ ਆਪਣੇ ਪੈਰਾ 'ਤੇ ਖੜਾ ਕਰਨਾ ਹੈ। ਉਨ੍ਹਾਂ ਨੂੰ ਕਿਸੇ ਦੇ ਸਮਰਥਨ ਦੀ ਲੋੜ ਨਾ ਪਵੇ। ਗਰੀਬ ਭਲਾਈ ਨਾਲ ਮਜਦੂਰਾਂ ਦੇ ਸਵੈ-ਮਾਣ ਦੀ ਰੱਖਿਆ ਹੋਵੇਗੀ। ਇਹ ਸੇਵਕ (ਪੀਐੱਮ ਮੋਦੀ) ਤੁਹਾਡੀ ਮਾਣ ਸਾਮਾਨ ਲਈ ਕੰਮ ਕਰ ਰਿਹਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਮਾਸਕ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਬਾਹਰ ਆਉ, ਤਾਂ ਮਾਸਕ ਲਗਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੋ ਗਜ਼ ਦੀ ਦੂਰੀ ਬਣਾ ਕੇ ਰਖੋ। ਇਹ ਸਭ ਜ਼ਿੰਦਗੀ ਅਤੇ ਜੀਵਣ ਲਈ ਜ਼ਰੂਰੀ ਹੈ। ਤੁਸੀਂ ਤੰਦਰੁਸਤ ਰਹੋਗੇ ਤਾਂ ਹੀ ਦੇਸ਼ ਅੱਗੇ ਵਧੇਗਾ।