ਨਵੀਂ ਦਿੱਲੀ: ਰਾਜਸਥਾਨ ਹਾਈਕੋਰਟ ਨੇ ਹਜ਼ੂਮੀ ਹੱਤਿਆ (Mob lynching) ਦੇ ਸ਼ਿਕਾਰ ਪਹਿਲੂ ਖ਼ਾਨ ਤੇ ਉਸ ਦੇ ਪੁੱਤਰ ਵਿਰੁੱਧ ਦਰਜ ਐੱਫ਼ਆਈਆਰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।
ਰਾਜਸਥਾਨ: ਪਹਿਲੂ ਖ਼ਾਨ ਤੇ ਉਸ ਦੇ ਪੁੱਤਰ ਖ਼ਿਲਾਫ਼ FIR ਰੱਦ ਕਰਨ ਦਾ ਹੁਕਮ
ਰਾਜਸਥਾਨ ਹਾਈਕੋਰਟ ਨੇ ਹਜ਼ੂਮੀ ਹੱਤਿਆ (Mob lynching) ਦੇ ਸ਼ਿਕਾਰ ਪਹਿਲੂ ਖ਼ਾਨ ਤੇ ਉਸ ਦੇ ਪੁੱਤਰ ਵਿਰੁੱਧ ਦਰਜ ਐੱਫ਼ਆਈਆਰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।
ਦਰਅਸਲ, ਪੁਲਿਸ ਨੇ ਪਹਿਲੂ ਖ਼ਾਨ ਉੱਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਇਸ ਦੇ ਨਾਲ ਹੀ ਉਸ ਦੇ ਪੁੱਤਰ ਤੇ ਪਿਕਅੱਪ ਡਰਾਇਵਰ ਦੇ ਖ਼ਿਲਾਫ਼ ਗਊ ਤਸਕਰੀ ਦਾ ਮਾਮਲਾ ਵੀ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਇਕ ਚਾਰਜਸ਼ੀਟ ਵੀ ਦਾਖ਼ਲ ਕਰ ਚੁੱਕੀ ਹੈ। ਦੱਸ ਦਈਏ, ਸਾਲ 2017 ਵਿਚ ਭੀੜ ਨੇ ਗਊ-ਤਸਕਰੀ ਦੇ ਸ਼ੱਕ ਵਿੱਚ ਪਹਿਲੂ ਖ਼ਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। 1 ਅਪ੍ਰੈਲ 2017 ਨੂੰ ਹਰਿਆਣਾ ਦੇ ਨੂੰਹ (ਮੇਵਾਤ) ਜ਼ਿਲ੍ਹੇ ਦੇ ਵਸਨੀਕ ਪਹਿਲੂ ਖ਼ਾਨ ਜੈਪੁਰ ਤੋਂ ਦੋ ਗਾਵਾਂ ਖਰੀਦ ਕੇ ਆਪਣੇ ਘਰ ਲੈ ਜਾ ਰਿਹਾ ਸੀ।
ਸ਼ਾਮ ਨੂੰ 7 ਵਜੇ ਕਰੀਬ, ਜਦੋਂ ਬਹਿਰੋੜ ਪੁਲੀ ਤੋਂ ਅੱਗੇ ਨਿਕਲਿਆ ਤਾਂ ਭੀੜ ਨੇ ਪਿਕਅਪ ਗੱਡੀ ਨੂੰ ਰੋਕ ਲਿਆ ਤੇ ਪਹਿਲੂ ਖ਼ਾਨ ਤੇ ਉਸਦੇ ਪੁੱਤਰ ਨਾਲ ਕੁੱਟ ਮਾਰ ਕੀਤੀ। ਇਲਾਜ ਦੌਰਾਨ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ। ਪਹਿਲੂ ਖ਼ਾਨ ਦੇ ਪੁੱਤਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਦਰਜ ਐਫ਼ਆਈਆਰ ਦੇ ਖ਼ਿਲਾਫ਼ ਅਪੀਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗਊ ਦੀ ਤਸਕਰੀ ਨਹੀਂ ਕੀਤੀ ਸੀ, ਸਗੋਂ ਇਸ ਨੂੰ ਖ਼ਰੀਦਿਆ ਸੀ ਤੇ ਇਸ ਦੇ ਕਾਗਜ਼ ਵੀ ਸਨ। ਅਦਾਲਤ ਨੇ ਬੁੱਧਵਾਰ ਨੂੰ ਇਸ ਐਫ਼ਆਈਆਰ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।