ਪੰਜਾਬ

punjab

ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਹੋਇਆ 21.53 ਲੱਖ, 43 ਹਜ਼ਾਰ ਤੋਂ ਵੱਧ ਮੌਤਾਂ

By

Published : Aug 9, 2020, 7:30 AM IST

Updated : Aug 9, 2020, 10:23 AM IST

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਕੋਵਿਡ-19 ਦੇ 64,399 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 21,53,011 ਹੋ ਗਿਆ ਹੈ।

ਫੋਟੋ
ਫੋਟੋ

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਕੋਵਿਡ-19 ਦੇ 64,399 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 21,53,011 ਹੋ ਗਿਆ ਹੈ।

ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਜਿਥੇ ਪਿਛਲੇ 24 ਘੰਟਿਆ ਵਿੱਚ 64,399 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ 861 ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਿਹਤਯਾਬ ਮਰੀਜ਼ਾਂ ਦਾ ਅੰਕੜਾ 14,80,885 ਹੋ ਗਿਆ ਹੈ।ਦੱਸ ਦੇਈਏ ਕਿ ਦੇਸ਼ ਵਿੱਚ ਕੁੱਲ 21,53,011 ਮਾਮਲੇ ਹੋ ਗਏ ਹਨ। ਇਨ੍ਹਾਂ ਵਿੱਚੋਂ 6,28,747 ਮਾਮਲੇ ਐਕਟਿਵ ਹਨ। 14,80,885 ਲੋਕ ਸਿਹਤਯਾਬ ਮਰੀਜ਼ ਹਨ। 43,379 ਪੀੜਤਾਂ ਦੀ ਮੌਤ ਹੋ ਗਈ ਹੈ।

ਦੇਸ਼ ਦੇ ਸੂਬਿਆਂ ਵਿੱਚ ਸਭ ਤੋਂ ਵੱਧ ਮਾਮਲਿਆਂ ਦੀ ਸੂਚੀ ਵਿੱਚ ਮਹਾਰਾਸ਼ਟਰਾ ਸੂਚੀ ਦੇ ਪਹਿਲੇ ਨੰਬਰ ਉੱਤੇ ਹੈ। ਮਹਾਰਾਸ਼ਟਰਾ ਵਿੱਚ ਕੋਰੋਨਾ ਦੇ ਕੁੱਲ ਮਾਮਲੇ 5,03,084 ਹਨ। 1,47,355 ਐਕਟਿਵ ਮਾਮਲੇ ਹਨ। ਇਸ ਸੂਚੀ ਦੇ ਦੂਜੇ ਨੰਬਰ ਉੱਤੇ ਤਮਿਲਨਾਡੂ ਹੈ। ਇੱਥੇ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2,90,907 ਹੈ। 53,481 ਐਕਟਿਵ ਮਰੀਜ਼ ਹਨ। ਤੀਜੇ ਨੰਬਰ ਉੱਤੇ ਆਧਰਾ ਪ੍ਰਦੇਸ਼ ਹੈ ਇੱਥੇ ਕੋਰੋਨਾ ਮਰੀਜਾਂ ਦਾ ਅੰਕੜਾ 2,17,040 ਹੈ। ਆਂਧਰਾ 'ਚ ਐਕਟਿਵ ਮਰੀਜ਼ 84,654 ਹਨ। ਚੋਥੇ ਨੰਬਰ ਉੱਤੇ ਕਰਨਾਟਕਾ ਹੈ। ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 1,72,102 ਹੈ। ਦਿੱਲੀ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਪੰਜਵੇ ਨੰਬਰ ਉੱਤੇ ਹੈ ਇੱਥੇ ਕੋਰੋਨਾ ਪੀੜਤਾਂ ਦਾ 1,44,127 ਹੈ।

Last Updated : Aug 9, 2020, 10:23 AM IST

ABOUT THE AUTHOR

...view details