ਪੰਜਾਬ

punjab

ETV Bharat / bharat

ਫ਼ੌਜ ਦੇ ਹੁੰਦਿਆਂ ਕੋਈ ਸਾਡੀ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ: ਰੱਖਿਆ ਮੰਤਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ਨੂੰ ਭਰੋਸਾ ਹੈ ਕਿ ਫੌਜ ਦੇ ਤਾਇਨਾਤ ਹੁੰਦਿਆਂ ਕੋਈ ਵੀ ਤਾਕਤ ਸਾਡੀ ਇੱਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦੀ। ਜੇਕਰ ਕਿਸੇ ਨੇ ਇਹ ਹਰਕਤ ਕੀਤੀ ਹੈ ਤਾਂ ਉਸ ਨੂੰ ਵੱਡੇ ਨਤੀਜੇ ਭੁਗਤਨੇ ਪਏ ਹਨ ਅਤੇ ਅੱਗੇ ਵੀ ਭੁਗਤਣੇ ਪੈਣਗੇ।

ਫ਼ੌਜ ਦੇ ਹੁੰਦਿਆਂ ਕੋਈ ਵੀ ਸਾਡੀ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ : ਰੱਖਿਆ ਮੰਤਰੀ
ਫ਼ੌਜ ਦੇ ਹੁੰਦਿਆਂ ਕੋਈ ਵੀ ਸਾਡੀ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ : ਰੱਖਿਆ ਮੰਤਰੀ

By

Published : Aug 14, 2020, 8:34 PM IST

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਨੂੰ ਇੱਕ ਟਵੀਟ ਕਰਦੇ ਹੋਏ ਕਿਹਾ ਹੈ ਕਿ ਅੱਜ ਦੇਸ਼ ਨੂੰ ਭਰੋਸਾ ਹੈ ਕਿ ਫੌਜ ਦੇ ਰਹਿੰਦਿਆਂ ਕੋਈ ਵੀ ਇੱਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ ਹੈ।

ਰੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ, ਅੱਜ ਦੇਸ਼ ਨੂੰ ਭਰੋਸਾ ਹੈ ਕਿ ਤੁਹਾਡੇ ਤਾਇਨਾਤ ਹੁੰਦਿਆਂ ਕੋਈ ਵੀ ਤਾਕਤ ਸਾਡੀ ਇੱਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦੀ। ਜੇਕਰ ਕਿਸੇ ਨੇ ਇਹ ਹਰਕਤ ਕੀਤੀ ਹੈ ਤਾਂ ਉਸ ਨੂੰ ਵੱਡੇ ਨਤੀਜੇ ਭੁਗਤਨੇ ਪਏ ਹਨ ਅਤੇ ਅੱਗੇ ਵੀ ਭੁਗਤਣੇ ਪੈਣਗੇ।

ਉਨ੍ਹਾਂ ਅੱਗੇ ਕਿਹਾ, ਇਸ ਤੋਂ ਇਲਾਵਾ ਐਕਸ-ਗ੍ਰੇਸ਼ੀਆ ਰਕਮ ਨੂੰ ਚਾਰ ਗੁਣਾ ਵਧਾ ਕੇ ਪ੍ਰਤੀ ਬੈਟਲ ਕੈਜ਼ੁਅਲੀ (ਖ਼ਤਰਨਾਕ) ਅਤੇ ਬੈਟਲ ਕੈਜ਼ੁਅਲੀ (60ਫ਼ੀਸਦੀ ਅੰਗਹੀਣਤਾ ਅਤੇ ਉਸ ਤੋਂ ਵੱਧ) ਨੂੰ ਮੌਜੂਦਾ 2 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਰੱਖਿਆ ਮੰਤਰੀ ਨੇ ਕਿਹਾ, ਸਰਕਾਰ ਨੇ 10 ਸਾਲ ਤੋਂ ਘੱਟ ਸਮੇਂ ਦੀ ਦੇਸ਼ ਦੀ ਸੇਵਾ ਦੌਰਾਨੈ ਅੰਗਹੀਣ ਹੋ ਜਾਣ ਵਾਲੇ ਸਾਡੇ ਸਸ਼ਤਰ ਬਲਾਂ ਦੇ ਕਰਮੀਆਂ ਨੂੰ ਵੀ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਇਹ ਪੈਨਸ਼ਨ ਸਿਰਫ਼ 10 ਸਾਲ ਜਾਂ ਉਸਤੋਂ ਵੱਧ ਸੇਵਾ ਕਰਨ ਵਾਲਿਆਂ ਨੂੰ ਹੀ ਦਿੱਤੀ ਜਾਂਦੀ ਸੀ।

ਰੱਖਿਆ ਮੰਤਰਾਲੇ ਨੇ ਭਾਰਤੀ ਫ਼ੌਜ ਵਿੱਚ ਔਰਤ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੀ ਮਨਜ਼ੂਰੀ ਲਈ ਰਸਮੀ ਸਰਕਾਰੀ ਮਨਜ਼ੂਰੀ ਪੱਤਰ 23 ਜੁਲਾਈ ਨੂੰ ਜਾਰੀ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਸੰਗਠਨ ਵਿੱਚ ਵੱਡੀਆਂ ਭੂਮਿਕਾਵਾਂ ਲਈ ਔਰਤ ਅਧਿਕਾਰੀਆਂ ਨੂੰ ਅਧਿਕਾਰ ਸੰਪੰਨ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ।

ਪਿਛਲੇ ਸਾਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਨਮਾਨ ਵਿੱਚ ਉਨ੍ਹਾਂ ਦੇ ਜਨਮ ਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਹਤਾਂਗ ਸੁਰੰਗ ਦਾ ਨਾਂਅ ਅਟਲ ਸੁਰੰਗ ਕਰ ਦਿੱਤਾ। ਇਸ 8.8 ਕਿਲੋਮੀਟਰ ਲੰਮੀ ਸੁਰੰਗ ਦੇ ਸਤੰਬਰ 2020 ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details