ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇਸਲਾਮਿਕ ਸਟੇਟ ਖੁਰਾਸਨ ਪ੍ਰੋਵਿੰਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਹਮਲੇ 'ਚ 27 ਸ਼ਰਧਾਲੂ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਕਾਬੁਲ ਗੁਰਦੁਆਰਾ ਅਟੈਕ: NIA ਨੇ ਮਾਮਲਾ ਕੀਤਾ ਦਰਜ - NIA
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਸਬੰਧੀ ਮਾਮਲਾ ਦਰਜ ਕੀਤਾ ਹੈ।
ਭਾਰਤ ਤੋਂ ਬਾਹਰ ਹੋਈ ਅਪਰਾਧਿਕ ਗਤੀਵਿਧੀ ਵਿਰੁੱਧ ਐਨਆਈਏ ਵੱਲੋਂ ਦਰਜ ਕੀਤਾ ਗਿਆ ਇਹ ਪਹਿਲਾ ਮਾਮਲਾ ਹੈ। ਇਸ ਕੇਸ ਨੂੰ ਐਨਆਈਏ ਐਕਟ 'ਚ ਤਾਜ਼ਾ ਸੋਧ ਵਜੋਂ ਦਰਜ ਕੀਤਾ ਗਿਆ ਹੈ। ਇਸ ਸੋਧ 'ਚ ਐਨਆਈਏ ਨੂੰ ਅੱਤਵਾਦੀ ਮਾਮਲਿਆਂ ਦੀ ਜਾਂਚ ਲਈ ਤਾਕਤ ਦਿੱਤੀ ਹੈ, ਜੋ ਕਿ ਭਾਰਤ ਤੋਂ ਬਾਹਰ ਕਿਤੇ ਵੀ ਨਾਗਰਿਕਾਂ ਵਿਰੁੱਧ ਹੁੰਦੇ ਹਨ।
ਐਨਆਈਏ ਐਕਟ ਦੀ ਧਾਰਾ 6 (8) ਦੀਆਂ ਧਾਰਾਵਾਂ ਤਹਿਤ ਯੂਪੀਸੀਏ ਦੀ 120ਬੀ, ਆਈਪੀਸੀ ਦੀ 125 ਅਤੇ ਯੂਏਪੀਏ ਦੀ 16, 18, 20 ਅਤੇ 38 ਦੇ ਤਹਿਤ ਕੇਸ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਮਲੇ 'ਚ 2 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਜਿਨ੍ਹਾਂ ਦਾ ਅੰਕਮ ਸਸਕਾਰ ਬੀਤੇ ਦਿਨੀਂ ਲੁਧਿਆਣਾ ਵਿਖੇ ਕੀਤਾ ਗਿਆ ਸੀ।