ਪੰਜਾਬ

punjab

ETV Bharat / bharat

ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020 - ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020

ਨਵੀਂ ਦਿੱਲੀ ਵਿਖੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020 ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਨੇੜੇ ਲੈ ਕੇ ਆਉਣਾ ਸੀ।

ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020
ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020

By

Published : Jan 27, 2020, 1:08 PM IST

ਨਵੀਂ ਦਿੱਲੀ: ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020 ਦਾ ਆਯੋਜਨ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਨੇੜੇ ਲੈ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਲੋਕ ਪੰਜਾਬੀ ਸੱਭਿਆਚਾਰ ਤੋਂ ਕਾਫ਼ੀ ਦੂਰ ਹੁੰਦੇ ਜਾ ਰਹੇ ਹਨ ਅਤੇ ਨਵੀਂ ਪੀੜ੍ਹੀ ਦੁਆਰਾ ਪੱਛਮੀ ਸਭਿਆਚਾਰ ਅਪਣਾਇਆ ਜਾ ਰਿਹਾ ਹੈ।

ਇਹ ਸਮਾਗਮ ਦਿੱਲੀ ਗੁਰੂ ਗੋਬਿੰਦ ਸਿੰਘ ਕਾਲਜ ਪਿਤਮਪੁਰਾ ਵਿਖੇ ਕਰਵਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਰਣਜੀਤ ਕੌਰ ਮੁੱਖ ਮਹਿਮਾਨ ਵਜੋਂ ਇਥੇ ਪਹੁੰਚੀ ਅਤੇ ਇਸ ਸਮਾਗਮ ਵਿੱਚ ਉਨ੍ਹਾਂ ਨਾਲ ਕਈ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਮਿਸ ਐਂਡ ਮਿਸੇਜ਼ ਸੋਹਣੀ ਪੰਜਾਬਣ 2020

ਇਹ ਵੀ ਪੜ੍ਹੋ: ਨਸੀਰੂਦੀਨ ਸ਼ਾਹ, ਮੀਰਾ ਨਾਇਰ ਸਣੇ 300 ਤੋਂ ਵੱਧ ਹਸਤੀਆਂ ਨੇ ਕੀਤਾ CAA\NCR ਦਾ ਵਿਰੋਧ

ਇਸ ਸਮਾਗਮ ਵਿੱਚ ਨੌਜਵਾਨਾਂ ਕੁੜੀਆਂ ਦੇ ਨਾਲ-ਨਾਲ 35 ਸਾਲਾਂ ਤੋਂ ਵੱਧ ਉਮਰ ਦੀਆਂ ਔਰਤਾਂ ਨੇ ਵੀ ਹਿੱਸਾ ਲਿਆ। ਇਸ ਵਿੱਚ ਗਿੱਧਾ, ਭੰਗੜਾ ਆਦਿ ਦੇ ਨਾਲ ਪੰਜਾਬ ਦੇ ਸੱਭਿਆਚਾਰਕ ਕੱਪੜੇ ਆਦਿ ਪੇਸ਼ ਕੀਤੇ ਗਏ ਜਿਸ ਦੀ ਸਾਰਿਆਂ ਨੇ ਖੂਬ ਪ੍ਰਸ਼ੰਸਾ ਕੀਤੀ।

ABOUT THE AUTHOR

...view details