ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਦੇ ਕੰਮ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ 2 ਪ੍ਰੋਜੈਕਟਾਂ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ 2 ਅਹਿਮ ਪਹਿਲੂ ਆਰਟ ਪੈਸੇਂਜਰ ਟਰਮਿਨਲ ਦੀ ਸਥਿਤੀ ਤੇ 4 ਲੇਨ ਹਾਈਵੇ ਜੋ ਕਿ ਕਾਰੀਡੋਰ ਨੂੰ ਜ਼ੀਰੋ ਪੁਆਇੰਟ ਨੂੰ ਜੋੜੇਗਾ ਉਸ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪ੍ਰਾਜੈਕਟ ਸਤੰਬਰ 2019 ਤੇ ਦੂਜਾ ਪ੍ਰਾਜੈਕਟ ਅਕਤੂਬਰ 2019 ਤੱਕ ਪੂਰਾ ਹੋ ਜਾਵੇਗਾ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦਾ ਖ਼ੁਲਾਸਾ - punjab news
ਭਾਰਤ ਤੇ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਤੇ ਭਾਰਤ ਵੱਲੋਂ ਕੰਮ 'ਚ ਦੇਰੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਬੈਠਕਾਂ ਵੀ ਹੋਈਆਂ ਤੇ ਅੱਜ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ 2 ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਹੈ।
ਫ਼ੋਟੋ
ਇਹ ਵੀ ਪੜ੍ਹੋ: ਬਿਜਲੀ ਦੇ ਵੱਧ ਦੇ ਰੇਟਾਂ ਦੇ ਵਿਰੋਧ 'ਚ ਅਕਾਲੀ ਦਲ ਭਲਕੇ ਖੋਲ੍ਹੇਗਾ ਮੋਰਚਾ
ਜਾਣਕਾਰੀ ਮੁਤਾਬਕ, ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਕੰਮ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 80 ਫ਼ੀਸਦੀ ਮੁਕੰਮਲ ਕਰ ਲਿਆ ਹੈ ਜਦ ਕਿ ਭਾਰਤ ਵਾਲੇ ਪਾਸਿਓਂ ਹੁਣ ਤੱਕ ਮਹਿਜ਼ 30 ਫ਼ੀਸਦੀ ਕੰਮ ਪੂਰਾ ਕੀਤਾ ਹੈ। ਇਸ ਬਾਰੇ 14 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ।