ਨਵੀਂ ਦਿੱਲੀ : ਚੋਣ ਪ੍ਰਚਾਰ ਦੇ ਦੌਰਾਨ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਤੇ ਸ਼ਬਦੀ ਵਾਰ ਕਰਦੇ ਹੋਏ ਬੰਗਾਲ ਵਿੱਚ ਮੋਦੀ ਸਰਕਾਰ ਨੂੰ ਨਾਕਾਮਯਾਬ ਦੱਸਿਆ।
ਐਕਸਪਾਇਰੀ ਬਾਬੂ ਨੇ ਪ੍ਰਧਾਨ ਮੰਤਰੀ ਮੋਦੀ : ਮਮਤਾ ਬੈਨਰਜੀ
ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦੇ ਹੀ ਸਾਰੀਆਂ ਸਿਆਸੀ ਧਿਰਾਂ ਇੱਕ ਦੂਜੇ ਉੱਤੇ ਸ਼ਬਦੀ ਹਮਲਾ ਕਰ ਰਹੀਆਂ ਹਨ। ਆਪਣੇ ਚੋਣ ਪ੍ਰਚਾਰ ਦੇ ਦੌਰਾਨ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਐਕਸਪਾਇਰੀ ਬਾਬੂ ਦੇ ਨਾਂਅ ਨਾਲ ਸੰਬੋਧਤ ਕਰਦੇ ਹੋਏ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਨੇ ਬੰਗਾਲ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ। ਮੋਦੀ ਰਾਜ ਦੇ ਦੌਰਾਨ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ।
ਮੁੱਖ ਮੰਤਰੀ ਮਮਤੀ ਬੈਨਰਜੀ ਨੇ ਜਨਸਭਾ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੰਗਾਲ ਲਈ ਬਹੁਤ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਸਾਸ਼ਨ ਵਿੱਚ ਬੰਗਾਲ ਦੇ ਕਿਸਾਨਾਂ ਦੀ ਆਮਦਨ ਵਿੱਚ ਤਿੰਨ ਗੁਣਾ ਵਾਧਾ ਹੋਇਆ ਸੀ।
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਐਕਸਪਾਯਰੀ ਬਾਬੂ ਅਤੇ ਐਕਸਪਾਯਰੀ ਪ੍ਰਧਾਨ ਮੰਤਰੀ ਕਹਿ ਕੇ ਤੰਜ ਕਸਿਆ। ਮਮਤਾ ਨੇ ਉਨ੍ਹਾਂ ਦੀ ਮੀਡੀਆਂ ਵਿੱਚ ਅਤੇ ਜਨਸਭਾ ਕਹੀ ਜਾਣ ਵਾਲੀ ਗੱਲਾਂ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਮੋਦੀ ਨਹੀਂ ਹਾਂ ,ਮੈਂ ਝੂਠ ਨਹੀਂ ਬੋਲਦੀ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ ਟੀਐਮਸੀ ਦੇ ਕਾਰਜਾਂ ਨੂੰ ਲੈ ਕੇ ਝੂਠ ਬੋਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸ਼ਾਸਨ ਵਿੱਚ ਦੇਸ਼ ਦੇ 12,000 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।