ਹੈਦਰਾਬਾਦ: ਬੁਢਾਪਾ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਨੂੰ ਹਰ ਸਾਲ ਨਵੰਬਰ ਦੇ ਮਹੀਨੇ ਇੱਕ ਜੀਵਨ ਸਰਟੀਫ਼ਿਕੇਟ ਜਗ੍ਹਾ ਕਰਵਾਉਣਾ ਪੈਂਦਾ ਹੈ। ਜਿਸ ਨੂੰ ਬਣਾਵਾਉਣ ਲਈ ਬਜ਼ੁਰਗਾਂ ਨੂੰ ਦਿਨ ਭਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣਾ ਪੈਂਦਾ ਹੈ ਤੇ ਕਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਜੀਵਨ ਸਰਟੀਫ਼ਿਕੇਟ ਬਣਵਾਉਣਾ ਪੈਂਦਾ ਹੈ। ਪਰ ਹੁਣ ਨਾ ਤਾਂ ਉਨ੍ਹਾਂ ਨੂੰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਜ਼ਰੂਰਤ ਹੈ ਤੇ ਨਾ ਹੀ ਲੰਮੀ ਦੂਰੀ ਤੈਅ ਕਰਨ ਦੀ। ਹੁਣ ਇਹ ਸਰਟੀਫ਼ਿਕੇਟ ਘਰ ਬੈਠੇ ਹੀ 70 ਰੁਪਏ ਵਿੱਚ ਬਣ ਜਾਵੇਗਾ।
ਜੀ ਹਾਂ ਅੰਗਹੀਣ ਤੇ ਬਜ਼ੁਰਗਾਂ ਨੂੰ ਹੁਣ ਇਹ ਸਰਟੀਫ਼ਿਕੇਟ ਲੈਣ ਦੇ ਲਈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਇੰਡੀਅਨ ਪੋਸਟਲ ਪੇਮੈਂਟ ਬੈਂਕ ਘਰ ਪਹੁੰਚ ਦੀ ਸਹੂਲਤ ਦੇ ਰਿਹਾ ਹੈ। ਆਪਣੇ ਇਲਾਕੇ ਦੇ ਡਾਕੀਏ ਨਾਲ ਸਪੰਰਕ ਕਰਕੇ ਤੇ ਡਾਕੀਆ ਸਬੰਧਤ ਵਿਅਕਤੀ ਦੇ ਘਰ ਆ ਕੇ ਡਿਜੀਟਲ ਜੀਵਨ ਸਰਟੀਫ਼ਿਕੇਟ ਬਣਾ ਦੇਵੇਗਾ।