ਹਲਦਵਾਨੀ: ਨੈਨੀਤਾਲ-ਹਲਦਵਾਨੀ ਹਾਈਵੇ 'ਤੇ ਸੜਕ ਕਿਨਾਰੇ ਪੈਰਾਫਿਟ 'ਤੇ ਇੱਕ ਚੀਤਾ ਅਰਾਮ ਕਰਦਾ ਨਜ਼ਰ ਆਇਆ। ਸੜਕ ਕਿਨਾਰੇ ਚੀਤਾ ਵਿਖਾਈ ਦੇਣ ਤੋਂ ਬਾਅਦ ਸੈਲਾਨੀਆਂ ਅਤੇ ਰਾਹਗੀਰਾਂ 'ਚ ਹੜਕੰਪ ਮੱਚ ਗਿਆ। ਇਸ ਦੌਰਾਨ ਇੱਕ ਸੈਲਾਨੀ ਨੇ ਚੀਤੇ ਦਾ ਵੀਡੀਓ ਬਣਾ ਲਿਆ। ਫਿਲਾਹਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਹਾਈਵੇ ਕਿਨਾਰੇ ਅਰਾਮ ਕਰਦਾ ਨਜ਼ਰ ਆਇਆ ਚੀਤਾ, ਸੈਲਾਨੀਆਂ ਨੇ ਬਣਾਈ ਵੀਡੀਓ
ਨੈਨੀਤਾਲ-ਹਲਦਵਾਨੀ ਹਾਈਵੇ 'ਤੇ ਇੱਕ ਚੀਤਾ ਵੇਖੇ ਜਾਣ 'ਤੇ ਦਹਿਸ਼ਤ ਦਾ ਮਾਹੌਲ ਹੈ। ਇਸ ਮੌਕੇ ਕੁਝ ਸੈਲਾਨੀਆਂ ਨੇ ਚੀਤੇ ਦਾ ਵੀਡੀਓ ਬਣਾ ਲਿਆ, ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
ਹਲਦਵਾਨੀ ਦੇ ਰਹਿਣ ਵਾਲੇ ਵਿਸ਼ਾਲ ਸ਼ਰਮਾ ਵੀ ਦੇਰ ਹਲਦਵਾਨੀ ਤੋਂ ਨੈਨੀਤਾਲ ਜਾ ਰਹੇ ਸੀ। ਉਸ ਵੇਲੇ ਉਨ੍ਹਾਂ ਨੇ ਵੀ ਨੈਨੀਤਾਲ-ਹਲਦਵਾਨੀ ਨੈਸ਼ਨਲ ਹਾਈਵੇ 'ਤੇ ਚੀਤੇ ਨੂੰ ਵੇਖਿਆ। ਉਨ੍ਹਾਂ ਕਿਹਾ ਕਿ ਕਾਰ ਦੀ ਲਾਈਟ ਪੈਂਣ ਨਾਲ ਚੀਤਾ ਹੈਰਾਨ ਹੋ ਗਿਆ ਪਰ ਉਹ ਆਪਣੀ ਥਾਂ ਤੋਂ ਨਹੀਂ ਹਿਲਿਆ। ਉਨ੍ਹਾਂ ਨੇ ਉਸ ਵੇਲੇ ਉਸ ਦੀ ਵੀਡੀਓ ਬਣਾ ਲਈ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ।
ਜਿਥੇ ਇੱਕ ਪਾਸੇ ਚੀਤੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਉਥੇ ਹੀ ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੀਤੇ ਦਾ ਪਿੰਡ ਦੇ ਨੇੜੇ ਰਹਿਣਾ ਖ਼ਤਰੇ ਤੋਂ ਖਾਲ੍ਹੀ ਨਹੀਂ ਹੈ। ਇਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਪਿੰਡਵਾਸੀਆਂ ਨੇ ਚੀਤੇ ਨੂੰ ਫੜਨ ਲਈ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕੀਤੀ ਹੈ।