ਪੰਜਾਬ

punjab

ETV Bharat / bharat

ਸਿੰਧੀਆ ਪਰਿਵਾਰ ਦਾ ਬੀਜੇਪੀ ਨਾਲ ਪੁਰਾਣਾ ਰਿਸ਼ਤਾ, ਕਦੇ ਰਾਜਮਾਤਾ ਨੇ ਡੇਗੀ ਸੀ ਕਾਂਗਰਸ ਸਰਕਾਰ

ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਜਿਹੀ ਚਰਚਾ ਹੈ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ।

ਰਾਜਮਾਤਾ ਵਿਜੇਰਾਜੇ ਸਿੰਧੀਆ
ਰਾਜਮਾਤਾ ਵਿਜੇਰਾਜੇ ਸਿੰਧੀਆ

By

Published : Mar 10, 2020, 6:15 PM IST

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿੱਚ ਮੁੱਖ ਮੰਤਰੀ ਕਮਲ ਨਾਥ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਨਾਰਾਜ਼ ਆਗੂ ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੰਧੀਆ ਦੇ ਇਸ ਫ਼ੈਸਲੇ ਨਾਲ ਕਮਲ ਨਾਥ ਸਰਕਾਰ ਦਾ ਬਾਹਰ ਹੋਣਾ ਲਗਭਗ ਤੈਅ ਹੋ ਗਿਆ ਹੈ।

ਦੱਸ ਦਈਏ ਕਿ ਸਿੰਧੀਆ ਪਰਿਵਾਰ ਦਾ ਬੀਜੇਪੀ ਨਾਲ ਪੁਰਾਣਾ ਰਿਸ਼ਤਾ ਹੈ। ਕਦੇ ਉਨ੍ਹਾਂ ਦੀ ਦਾਦੀ ਵਿਜੇਰਾਜੇ ਸਿੰਧੀਆ ਜਿਨ੍ਹਾਂ ਨੂੰ ਰਾਜਮਾਤਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ 1967 ਵਿੱਚ ਕਾਂਗਰਸ ਦੀ ਸਰਕਾਰ ਡੇਗੀ ਸੀ। ਉਸ ਸਮੇਂ ਡੀਪੀ ਮਿਸ਼ਰਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਅੱਜ ਜੋਤੀਰਾਦਿੱਤਿਆ ਆਪਣੀ ਦਾਦੀ ਵਾਲਾ ਹੀ ਇਤਿਹਾਸ ਮੁੜ ਦੁਹਰਾਉਣ ਜਾ ਰਹੇ ਹਨ।

ਰਾਜਮਾਤਾ ਦਾ ਰਾਜਨਿਤਿਕ ਸਫਰ

ਰਾਜਮਾਤਾ ਨੇ 1957 ਵਿਚ ਕਾਂਗਰਸ ਦੀ ਟਿਕਟ 'ਤੇ ਸ਼ਿਵਪੁਰੀ (ਗੁਣਾ) ਲੋਕ ਸਭਾ ਸੀਟ ਤੋਂ ਚੋਣਾਂ ਜਿੱਤੀਆਂ ਅਤੇ ਰਾਜਨੀਤੀ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਇਹ ਰੁਝਾਨ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਅਤੇ ਬਾਅਦ ਵਿੱਚ ਉਹ ਜਨ ਸੰਘ ਵਿੱਚ ਸ਼ਾਮਲ ਹੋ ਗਏ। 1980 ਵਿਚ ਜਨਸੰਘ ਵਿਚ ਉਨ੍ਹਾਂ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਸ ਪਾਰਟੀ ਦਾ ਉਪ-ਪ੍ਰਧਾਨ ਬਣਾਇਆ ਗਿਆ।

ਵਿਜੇਰਾਜੇ ਦੇ ਪੁੱਤਰ ਅਤੇ ਜੋਤੀਰਾਦਿੱਤਿਆ ਦੇ ਪਿਤਾ ਮਾਧਵ ਰਾਓ ਸਿੰਧੀਆ ਦੀ ਰਾਜਨੀਤੀ ਦੀ ਸ਼ੁਰੂਆਤ ਵੀ ਜਨ ਸੰਘ ਨਾਲ ਹੋਈ ਪਰ 1980 ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਮਾਧਵ ਰਾਓ ਸਿੰਧੀਆ ਨੇ 1971 ਦੀਆਂ ਆਮ ਚੋਣਾਂ ਮੱਧ ਪ੍ਰਦੇਸ਼ ਦੇ ਗੁਣਾ ਹਲਕੇ ਤੋਂ ਜਨ ਸੰਘ ਦੀ ਟਿਕਟ ਉੱਤੇ ਲੜੀਆਂ ਅਤੇ ਜਿੱਤੀਆਂ। ਇਕ ਪਾਸੇ ਮਾਧਵ ਰਾਓ ਸਿੰਧੀਆ ਕਾਂਗਰਸ ਵਿਚ ਸ਼ਾਮਲ ਹੋਏ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਦੋ ਭੈਣਾਂ ਵਸੁੰਧਰਾ ਰਾਜੇ ਅਤੇ ਯਸ਼ੋਧਰਾ ਰਾਜੇ ਆਪਣੀ ਮਾਂ ਤੋਂ ਬਾਅਦ ਬੀਜੇਪੀ ਵਿਚ ਸ਼ਾਮਲ ਹੋ ਗਈਆਂ।

ਹੁਣ ਜੋਤੀਰਾਦਿੱਤਿਆ ਇਤਿਹਾਸ ਨੂੰ ਦੁਹਰਾਉਣ ਜਾ ਰਹੇ ਹਨ। ਉਹ ਬੀਜੇਪੀ ਵੱਲ ਆਏ ਹਨ। ਇਸ 'ਤੇ ਉਸ ਦੀ ਭੂਆ ਯਸ਼ੋਧਰਾ ਰਾਜੇ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ ਹੈ। ਯਸ਼ੋਧਰਾ ਰਾਜੇ ਨੇ ਜੋਤੀਰਾਦਿਤਯ ਦਾ ਭਾਜਪਾ ਵਿੱਚ ਆਉਣਾ ਘਰ ਵਾਪਸੀ ਦੱਸਿਆ ਹੈ।

ABOUT THE AUTHOR

...view details