ਸ੍ਰੀਨਗਰ: ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਤੇ ਕੇਂਦਰ ਸ਼ਾਸਿਤ ਰਾਜ ਦੇ ਐਲਾਨ ਮਗਰੋਂ 26 ਦਿਨ ਬਾਅਦ ਵੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਸਰਕਾਰ ਦੀ ਨਜ਼ਰਬੰਦੀ 'ਚ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਮਹੀਨੇ ਮਗਰੋਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੂੰ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ।
ਉਮਰ ਅਬਦੁੱਲਾ ਦੇ ਪਰਿਵਾਰ ਨੇ ਕਥਿਤ ਤੌਰ 'ਤੇ ਸਾਬਕਾ ਮੁੱਖ ਮੰਤਰੀ ਨਾਲ ਸ੍ਰੀਨਗਰ ਦੇ ਹਰੀ ਨਿਵਾਸ' ਤੇ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਬਦੁੱਲਾ ਦਾ ਪਰਿਵਾਰ ਉਸ ਨਾਲ ਦੋ ਵਾਰ ਮਿਲ ਚੁੱਕਾ ਹੈ। ਉਮਰ ਅਬਦੁੱਲਾ ਦੀ ਭੈਣ, ਸਫਿਆ ਅਤੇ ਉਸਦੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਸਾਨੂੰ 20 ਮਿੰਟ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਉਮਰ ਅਬਦੁੱਲਾ ਦੀ ਦਾੜ੍ਹੀ ਵੀ ਹਿਰਾਸਤ ਵਿੱਚ ਵੱਧ ਗਈ ਹੈ।