ਨਵੀਂ ਦਿੱਲੀ: ਗੁਜਰਾਤ ਦੇ ਕੱਛ 'ਚ ਕੋਸਟਗਾਰਡ ਨੇ ਭਾਰਤ 'ਚ ਲਿਆਂਦੀ ਜਾ ਰਹੀ ਕਰੋੜਾਂ ਦੀ ਡਰੱਗਜ਼ ਬਰਾਮਦ ਕੀਤੀ ਹੈ। ਕੋਸਟਗਾਰਡ ਨੇ ਭਾਰਤ-ਪਾਕਿਸਤਾਨ ਸਮੁੰਦਰੀ ਸਰਹੱਦ ਨੇੜੇ ਅਲ-ਮਦੀਨਾ ਨਾਂਅ ਦੀ ਕਿਸ਼ਤੀ ਤੋਂ ਡਰੱਗਜ਼ ਦੇ 194 ਪੈਕਟ ਜ਼ਬਤ ਕੀਤੇ ਹਨ।
ਕੋਸਟਗਾਰਡ ਨੇ ਪਾਕਿਤਸਾਨ ਤੋਂ ਭਾਰਤ ਡਰੱਗਜ਼ ਲਿਆਉਣ ਵਾਲੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ ਛੇ ਪਾਕਿਸਤਾਨੀ ਅਤੇ ਸੱਤ ਭਾਰਤੀ ਸ਼ਾਮਲ ਹਨ।
ਭਾਰਤੀ ਕੋਸਟਗਾਰਡ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜ਼ੇਸ਼ਨ ਅਤੇ ਡਾਇਰੈਕਟੋਰੇਟ ਆਫ਼ ਰੈਵਨੀਊ ਇੰਟੈਲੀਜੈਂਸ ਤੋਂ ਭਾਰਤ 'ਚ ਡਰੱਗਜ਼ ਲੈ ਕੇ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਡਰੱਗਜ਼ ਪਾਕਿਸਤਾਨੀ ਫਿਸ਼ਿੰਗ ਕਿਸ਼ਤੀ ਰਾਹੀਂ ਭਾਰਤ 'ਚ ਲਿਆਂਦੀ ਜਾਣੀ ਸੀ।
ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਏਟੀਐੱਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕੋਸਟਗਾਰਡ ਨੂੰ ਦੇਖਦੇ ਹੀ ਕਿਸ਼ਤੀ ਚਲਾਉਣ ਵਾਲੇ ਨੇ ਡਰੱਗਜ਼ ਦੇ ਕੁੱਝ ਪੈਕਟ ਸਮੁੰਦਰ 'ਚ ਸੁੱਟ ਦਿੱਤੇ ਪਰ ਕੋਸਟਗਾਰਡ ਨੇ ਉਸ ਨੂੰ ਫੜ੍ਹ ਲਿਆ।