ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਦੌਰੇ 'ਤੇ ਸਾਊਦੀ ਅਰਬ ਪਹੁੰਚ ਗਏ ਹਨ। ਸੋਮਵਾਰ ਦੇਰ ਰਾਤ ਪ੍ਰਧਾਨ ਮੰਤਰੀ ਮੋਦੀ ਰਿਆਦ ਸ਼ਹਿਰ ਦੇ ਕਿੰਗ ਸਾਉਦ ਪੈਲੇਸ ਪਹੁੰਚੇ। ਕਿੰਗ ਸਾਉਦ ਪੈਲੇਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਜਾਣਕਾਰੀ ਮੁਤਾਬਕ ਇਸ ਦੌਰਾ ਵਿੱਚ ਮੋਦੀ ਭਾਰਤ ਤੇ ਸਾਊਦੀ ਅਰਬ ਵਿਚਕਾਰ 12 ਅਹਿਮ ਸਮਝੌਤਿਆਂ 'ਤੇ ਹਸਤਾਖ਼ਰ ਕਰਵਾ ਸਕਦੇ ਹਨ।
ਪ੍ਰਧਾਨ ਮੰਤਰੀ ਮੋਦੀ ਅੱਜ ਕਿੰਗ ਮੁਹੰਮਦ ਬਿਨ ਸਲਮਾਨ ਅਲ ਸੌਦ ਨੂੰ ਮਿਲਣਗੇ।
ਇਸ ਬੈਠਕ ਵਿੱਚ ਦੋਵੇਂ ਦੇਸ਼ ਉਰਜਾ, ਰੱਖਿਆ ਤੇ ਸ਼ਹਿਰੀ ਹਵਾਬਾਜ਼ੀ ਨਾਲ ਜੁੜੇ ਕਰੀਬ ਇੱਕ ਦਰਜਨ ਸਮਝੌਤਿਆਂ ਤੇ ਦਸਤਖ਼ਤ ਕਰਨਗੇ। ਇਸ ਗੱਲ ਦਾ ਖੁਲਾਸਾ ਭਾਰਤ ਦੇ ਰਾਜਦੂਤ ਨੇ ਕੀਤਾ ਹੈ।
ਇਸ ਬੈਠਕ ਤੋਂ ਬਾਅਦ ਮੋਦੀ ਸਾਉਦੀ ਅਰਬ ਦੇ ਵਿੱਚ ਭਵਿੱਖ ਨਿਵੇਸ਼ ਪਹਿਲਕਦਮੀ ਫੋਰਮ ਨੂੰ ਸੰਬੋਧਨ ਕਰਨਗੇ।
ਮੋਦੀ ਵੱਲੋਂ ਸਾਉਦੀ ਅਰਬ ਦੇ ਵਿੱਚ ਰੁਪਏ ਕਾਰਡ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਨਾਲ ਦੇਸ਼ ਵਿੱਚ ਰਹਿੰਦੇ 26 ਲੱਖ ਭਾਰਤੀ ਪ੍ਰਵਾਸੀਆਂ ਤੇ ਭਾਰਤ ਤੋਂ ਮੱਕਾ ਤੇ ਮਦੀਨਾ ਮਸਜਿਦਾਂ ਦੀ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਲਾਭ ਮਿਲ ਸਕੇਗਾ।
ਰੁਪਏ ਕਾਰਡ ਦੇ ਉਦਘਾਟਨ ਦੇ ਨਾਲ ਸਾਉਦੀ ਅਰਬ ਸੰਯੁਕਤ ਅਰਬ ਅਮੀਰਾਤ ਤੇ ਬਹਿਰੀਨ ਤੋਂ ਬਾਅਦ ਤੀਜਾ ਦੇਸ਼ ਹੋਵੇਗਾ, ਜਿੱਥੇ ਇਸ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਰਿਆਦ ਸ਼ਹਿਰ ਦੇ ਕਿੰਗ ਸਾਉਦ ਪੈਲੇਸ ਪਹੁੰਚੇ ਪੀਐੱਮ ਮੋਦੀ
ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਕਾਫੀ ਮਜ਼ਬੂਤ ਤੇ ਨੇੜਲੇ ਹਨ। ਖ਼ਾਸਕਰ ਕੇ ਵਪਾਰਕ ਹਿੱਤਾਂ ਦੇ ਵਿੱਚ ਮਜ਼ਬੂਤ ਹਨ। ਸਾਲ 2017-18 ਦੌਰਾਨ ਭਾਰਤ-ਸਾਊਦੀ ਅਰਬ ਦੀ ਵਪਾਰ ਵਿੱਤੀ 27.48 ਅਰਬ ਡਾਲਰ 'ਤੇ ਪਹੁੰਚ ਗਈ ਸੀ। ਇਹ ਵਪਾਰ ਵਿੱਤੀ ਸਾਲ 2016-27 ਵਿੱਚ 25.1 ਅਰਬ ਡਾਲਰ ਰਹੀ ਸੀ।