ਪੰਜਾਬ

punjab

ETV Bharat / bharat

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ - pm modi

ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲਈ ਦੇਸ਼ ਭਰ ਵਿੱਚ ਜਨਤਾ ਕਰਫਿਊ ਲਾਗੂ। ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹ ਕਰਫਿਊ ਲਾਗੂ ਰਹੇਗਾ।

ਜਨਤਾ ਕਰਫਿਊ
ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

By

Published : Mar 22, 2020, 8:43 AM IST

ਨਵੀਂ ਦਿੱਲੀ: ਮਹਾਂਮਾਰੀ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲਈ ਪੀਐਮ ਮੋਦੀ ਨੇ ਐਤਵਾਰ 22 ਮਾਚਰ ਨੂੰ ਸਵੇਰੇ 7 ਵਜੇ ਤੋਂ 'ਜਨਤਾ ਕਰਫਿਊ' ਦਾ ਐਲਾਨ ਕੀਤਾ ਸੀ। ਜਿਸ ਦਾ ਦੇਸ਼ ਭਰ ਵਿੱਚ ਅਸਰ ਦਿਖਾਈ ਦੇ ਰਿਹਾ ਹੈ। ਇਹ ਕਰਫਿਊ ਰਾਤ 9 ਵਜੇ ਤੱਕ ਚੱਲੇਗਾ। ਇਸ ਕਰਫਿਊ ਦੌਰਾਨ ਐਮਰਜੈਂਸੀ ਅਤੇ ਸਿਹਤ ਸੇਵਾਵਾਂ ਨੂੰ ਛੱਡ ਸਭ ਬੰਦ ਰਹੇਗਾ।

ਜਨਤਾ ਕਰਫਿਊ ਦੇ ਮੱਦੇਨਜ਼ਰ ਦਿੱਲੀ ਵਿੱਚ ਮੈਟਰੋ ਸੇਵਾਵਾਂ ਕੀਤੀਆਂ ਗਈ ਬੰਦ

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

ਪੀਐਮ ਮੋਦੀ ਦੀ ਅਪੀਲ ਦਾ ਲੁਧਿਆਣਾ ਵਿੱਚ ਅਸਰ ਵੇਖਣ ਨੂੰ ਮਿਲਿਆ। ਬੰਦ ਦੇ ਚਲਦਿਆਂ ਸ਼ਹਿਰ 'ਚ ਸੜਕਾਂ ਤੇ ਬਾਜ਼ਾਰ ਨਜ਼ਰ ਖਾਲੀ ਨਜ਼ਰ ਆਏ।

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

ਮਾਹਾਰਾਸ਼ਟਰ ਵਿੱਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਇੱਥੋਂ ਸਾਹਮਣੇ ਆਏ ਹਨ।

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

ਅਸਮ ਵਿੱਚ ਵੀ ਲੋਕ ਬੰਦ ਦੀ ਅਪੀਲ ਦੇ ਅਮਲ ਕਰਦੇ ਹੋਏ ਨਜ਼ਰ ਆਏ।

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਬੰਦ ਦਾ ਅਸਰ ਸਾਫ਼ ਤੌਰ 'ਤੇ ਵੇਖਿਆ ਗਿਆ।

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

ਚੇਨਈ ਵਿੱਚ ਵੀ ਆਮ ਲੋਕਾ ਵੱਲੋਂ ਬੰਦ ਦੀ ਅਪੀਲ ਦਾ ਸਮਰਥਨ ਕੀਤਾ ਗਿਆ।

ਦੇਸ਼ ਭਰ 'ਚ ਦਿਖਾਈ ਦੇ ਰਿਹਾ 'ਜਨਤਾ ਕਰਫਿਊ' ਦਾ ਅਸਰ

ਪੀਐਮ ਮੋਦੀ ਨੇ ਮੁੜ ਕੀਤੀ ਅਪੀਲ

ਜਨਤਾ ਕਰਫਿਊ ਲਾਗੂ ਹੋਣ ਤੋਂ ਕੁਝ ਸਮਾਂ ਪਹਿਲਾਂ ਪੀਐਮ ਮੋਦੀ ਨੇ ਟਵਿੱਟਰ ਰਾਹੀਂ ਦੇਸ਼ ਵਾਸੀਆਂ ਨੂੰ ਇਸ ਮਹਾਂਮਾਰੀ ਖ਼ਿਲਾਫ਼ ਲੜਾਈ 'ਚ ਸ਼ਾਮਲ ਹੋਣ ਲਈ ਮੁੜ ਅਪੀਲ ਕੀਤੀ।

ਭਾਰਤ 'ਚ ਪੀੜਤਾਂ ਦੀ ਗਿਣਤੀ 300 ਤੋਂ ਪਾਰ

ਦੱਸਣਯੋਗ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ ਵਿੱਚ ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ ਦਾ ਅੰਕੜਾ 315 ਪਹੁੰਚ ਗਿਆ ਹੈ। ਇਸ ਮਹਾਂਮਾਰੀ ਕਾਰਨ ਹੁਣ ਤੱਕ ਭਾਰਤ ਵਿੱਚ 4 ਲੋਕਾਂ ਦੀ ਮੌਤ ਵੀ ਹੋ ਗਈ ਹੈ।

ABOUT THE AUTHOR

...view details