ਪੰਜਾਬ

punjab

ਗਿਲਗਿਤ-ਬਾਲਟਿਸਤਾਨ 'ਚ ਮਤਦਾਨ ਨੂੰ ਇਜਾਜ਼ਤ ਦੇਣ 'ਤੇ ਭਾਰਤ ਨੇ ਜਤਾਇਆ ਵਿਰੋਧ

By

Published : May 4, 2020, 1:11 PM IST

ਵਿਵਾਦਤ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਆਮ ਚੋਣਾਂ ਕਰਾਉਣ ਦੇ ਪਾਕਿਸਤਾਨ ਦੇ ਫੈਸਲੇ ਖਿਲਾਫ ਆਪਣਾ ਵਿਰੋਧ ਦਰਜ ਕਰਾਉਂਦੇ ਹੋਏ, ਭਾਰਤ ਨੇ ਕਿਹਾ ਕਿ ਉਸਨੇ ਗੁਆਂਢੀ ਦੇਸ਼ ਨੂੰ ਦੱਸਿਆ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਜਿਸ ਵਿੱਚ ਗਿਲਗਿਤ ਅਤੇ ਬਾਲਟਿਸਤਾਨ ਦੇ ਖੇਤਰ ਸ਼ਾਮਲ ਹਨ, ਭਾਰਤ ਦਾ ਅਟੁੱਟ ਅੰਗ ਹਨ ਅਤੇ ਇਸਲਾਮਾਬਾਦ ਨੂੰ ਚਾਹੀਦਾ ਹੈ ਕਿ ਇਸ ਦੇ ਗੈਰ ਕਾਨੂੰਨੀ ਕਬਜ਼ੇ ਤਹਿਤ ਆਉਣ ਵਾਲੇ ਖੇਤਰਾਂ ਨੂੰ ਖਾਲੀ ਕਰਵਾਏ।

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਭਾਰਤ ਨੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਗਿਲਗਿਤ-ਬਾਲਟਿਸਤਾਨ ਵਿੱਚ ਆਮ ਚੋਣਾਂ ਕਰਾਉਣ ਦੀ ਇਜਾਜ਼ਤ ਦੇਣ ਦੇ ਹੁਕਮ ਨੂੰ ਲੈ ਕੇ ਭਾਰਤ ਨੇ ਸਖ਼ਤ ਵਿਰੋਧ ਜ਼ਾਹਰ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੂੰ ਦੱਸਿਆ ਗਿਆ ਸੀ ਕਿ ਸਮੁੱਚੇ ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਗਿਲਗਿਤ ਅਤੇ ਬਾਲਟਿਸਤਾਨ ਦੇ ਖੇਤਰ, ਭਾਰਤ ਦਾ ਅਟੁੱਟ ਅੰਗ ਹਨ ਅਤੇ ਇਸਲਾਮਾਬਾਦ ਨੂੰ ਇਸ ਦੇ ਨਜਾਇਜ਼ ਕਬਜ਼ੇ ਹੇਠ ਇਲਾਕਿਆਂ ਨੂੰ ਤੁਰੰਤ ਖਾਲੀ ਕਰਨਾ ਚਾਹੀਦਾ ਹੈ।

ਇਕ ਤਾਜ਼ਾ ਆਦੇਸ਼ ਵਿੱਚ, ਪਾਕਿਸਤਾਨ ਸੁਪਰੀਮ ਕੋਰਟ ਨੇ ਇਸ ਖੇਤਰ ਵਿੱਚ ਆਮ ਚੋਣਾਂ ਕਰਵਾਉਣ ਲਈ ਗਿਲਗਿਤ-ਬਾਲਟਿਸਤਾਨ ਆਦੇਸ਼ 2018 ਦੇ ਸੰਸ਼ੋਧਨ ਨੂੰ ਖਿੱਤੇ ਵਿੱਚ ਆਮ ਚੋਣਾਂ ਕਰਾਉਣ ਦੀ ਇਜਾਜ਼ਤ ਦਿੱਤੀ ਹੈ।

ABOUT THE AUTHOR

...view details