ਨਵੀ ਦਿੱਲੀ: ਭਾਰਤ ਨੇ ਕਰਤਾਰਪੁਰ ਲਾਂਘੇ 'ਤੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਤੋਂ ਪੁਸ਼ਟੀ ਮੰਗੀ ਹੈ ਕਿ ਖ਼ਾਲਿਸਤਾਨ ਪੱਖੀ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਾਰੀਆਂ ਸਰਕਾਰੀ ਕਮੇਟੀਆਂ ਵਿੱਚੋਂ ਸੱਚਮੁਚ ਕੱਢ ਦਿੱਤਾ ਹੈ ਜਾਂ ਨਹੀ।
ਦੱਸ ਦੇਈਏ ਕਿ ਗੋਪਾਲ ਸਿੰਘ ਚਾਵਲਾ ਖ਼ਾਲਿਸਤਾਨ ਪੱਖੀ ਹੈ ਤੇ ਚਾਵਲਾ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ‘ਜੈਸ਼–ਏ–ਮੁਹੰਮਦ’ ਦੇ ਮੁਖੀ ਹਾਫ਼ਿਜ਼ ਸਇਦ ਦੇ ਨੇੜੇ ਸਮਝਿਆ ਜਾਂਦਾ ਹੈ ਉਸ ਨੂੰ ਪੀਐਸਜੀਪੀਸੀ 'ਚ ਜਨਰਲ ਸਕੱਤਰ ਲਗਾਇਆ ਸੀ ਜਿਸ 'ਤੇ ਭਾਰਤ ਨੇ ਇਤਰਾਜ਼ ਕੀਤਾ ਸੀ।
ਪਾਕਿਸਤਾਨ ਸਰਕਾਰ ਗੋਪਾਲ ਚਾਵਲਾ ਨੂੰ ਕਮੇਟੀਆਂ 'ਚੋ ਕੱਢਣ ਦੇ ਦੇਵੇ ਸਬੂਤ : ਭਾਰਤ
ਭਾਰਤ ਨੇ ਕਰਤਾਰਪੁਰ ਲਾਂਘੇ 'ਤੇ ਗੱਲਬਾਤ ਦੌਰਾਨ ਪਾਕਿਸਤਾਨ ਸਰਕਾਰ ਤੋਂ ਗੋਪਾਲ ਸਿੰਘ ਚਾਵਲਾ ਬਾਰੇ ਪੁਸ਼ਟੀ ਮੰਗੀ। ਗੋਪਾਲ ਸਿੰਘ ਚਾਵਲਾ ਪੀਐਸਜੀਪੀਸੀ 'ਚ ਜਨਰਲ ਸਕੱਤਰ ਸੀ।
gopal singh chawla
ਭਾਰਤ ਦੇ ਇਤਰਾਜ਼ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਗੋਪਾਲ ਚਾਵਲਾ ਨੂੰ ਕਮੇਟੀ ਚੋਂ ਕੱਢ ਦਿੱਤਾ ਗਿਆ ਹੈ ਜਿਸ 'ਤੇ ਅੱਜ ਭਾਰਤ ਸਰਕਾਰ ਸਪੱਸ਼ਟੀਕਰਨ ਮੰਗਿਆ ਹੈ।