ਪੰਜਾਬ

punjab

ਦੱਖਣੀ ਭਾਰਤ ਵਿੱਚ ਸੁਖੋਈ ਦਾ ਪਹਿਲਾ ਸਕਵਾਡਰਨ ਤਾਇਨਾਤ, ਹਿੰਦ ਮਹਾਂਸਾਗਰ ਖੇਤਰ ਦੀ ਕਰੇਗਾ ਨਿਗਰਾਨੀ

By

Published : Jan 21, 2020, 9:25 AM IST

ਭਾਰਤੀ ਹਵਾਈ ਫੌਜ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਆਪਣੇ ਤੰਜਾਵਰ ਸਟੇਸ਼ਨ 'ਤੇ ਸੁਖੋਈ-30 ਐਮਕੇਆਈ ਦਾ ਪਹਿਲਾ ਸਕਵਾਡਰਨ ਬੇੜੇ ਵਿੱਚ ਸ਼ਾਮਲ ਕੀਤਾ ਹੈ।

ਸੁਖੋਈ ਦਾ ਪਹਿਲਾ ਸਕਵਾਡਰਨ ਤਾਇਨਾਤ
ਸੁਖੋਈ ਦਾ ਪਹਿਲਾ ਸਕਵਾਡਰਨ ਤਾਇਨਾਤ

ਤੰਜਾਵੂਰ: ਭਾਰਤੀ ਹਵਾਈ ਫੌਜ ਨੇ ਤਾਮਿਲਨਾਡੂ ਦੇ ਤੰਜਾਵਰ ਸਟੇਸ਼ਨ ਵਿਖੇ ਸੋਮਵਾਰ ਨੂੰ ਸੁਖੋਈ-30 ਐਮਕੇਆਈ ਦਾ ਪਹਿਲਾ ਸਕਵਾਡਰਨ ਬੇੜੇ ਵਿੱਚ ਸ਼ਾਮਲ ਕੀਤਾ। ਇਸ ਆਧੁਨਿਕ ਲੜਾਕੂ ਜਹਾਜ਼ ਦੀ ਤੈਨਾਤੀ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰੇਗੀ। ਇਹ ਐਡਵਾਂਸਡ ਲੜਾਕੂ ਜਹਾਜ਼ ਬ੍ਰਾਹਮਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੂੰ ਲੈ ਕੇ ਜਾਣ ਦੀ ਸਮਰੱਥਾ ਰੱਖਦਾ ਹੈ।

ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ, ਹਵਾਈ ਸੈਨਾ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਸਮੇਤ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਹਾਜ਼ ਨੂੰ ਤਾਇਨਾਤ ਕੀਤਾ ਗਿਆ।

ਇਹ ਵੀ ਪੜ੍ਹੋ: ਦਿੱਲੀ ਚੋਣਾਂ: ਬੀਜੇਪੀ ਨੇ ਜਾਰੀ ਕੀਤੀ ਦੂਜੀ ਲਿਸਟ, ਕੇਜਰੀਵਾਲ ਵਿਰੁੱਧ ਲੜਨਗੇ ਸੁਨੀਲ ਯਾਦਵ

ਆਧੁਨਿਕ ਟੈਕਨਾਲੋਜੀਆਂ ਵਾਲਾ ਇਹ ਜਹਾਜ਼ ਸਾਰੇ ਮੌਸਮਾਂ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਸਮਰੱਥ ਹੈ। ਇੱਕ ਰੱਖਿਆ ਰੀਲੀਜ਼ ਮੁਤਾਬਕ 222 ਸਕਵਾਡਰਨ 'ਟਾਈਗਰਸ਼ਾਰਕ' ਦੀ ਤਾਇਨਾਤੀ ਭਾਰਤੀ ਹਵਾਈ ਫੌਜ ਦੀ ਰੱਖਿਆ ਸਮਰੱਥਾ ਨੂੰ ਵਧਾਏਗੀ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਨਿਗਰਾਨੀ ਨੂੰ ਯਕੀਨੀ ਬਣਾਏਗੀ।

ਜਾਣਕਾਰੀ ਅਨੁਸਾਰ ਸੁਖੋਈ ਦੇ ਇਥੇ ਤਾਇਨਾਤ ਹੋਣ ਨਾਲ ਭਾਰਤੀ ਟਾਪੂ ਖੇਤਰਾਂ ਅਤੇ ਹਿੰਦ ਮਹਾਂਸਾਗਰ ਖੇਤਰ ਵਿੱਚ ਸੰਚਾਰ ਦੀਆਂ ਸਮੁੰਦਰੀ ਲਾਈਨਾਂ ਦੀ ਵੀ ਰੱਖਿਆ ਕੀਤੀ ਜਾਵੇਗੀ।

ABOUT THE AUTHOR

...view details