ਗੜ੍ਹਚਿਰੌਲੀ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਮਾਂਡੋ ਟੀਮ ਉੱਤੇ ਨਕਸਲੀਆਂ ਵਲੋਂ ਕੀਤੇ ਗਏ ਆਈਈਡੀ ਬਲਾਸਟ 'ਚ 16 ਜਵਾਨ ਸ਼ਹੀਦ ਹੋ ਗਏ ਹਨ। ਗੜ੍ਹਚਿਰੌਲੀ ਵਿੱਚ ਇਹ ਧਮਾਕਾ ਸੰਘਣੇ ਜੰਗਲਾਂ ਵਿੱਚ ਹੋਇਆ ਹੈ। ਘਟਨਾ ਵੇਲ੍ਹੇ ਸੀ 60 ਕਮਾਂਡੋ ਦੀ ਯੂਨਿਟ ਦਾ ਦਸਤਾ ਉੱਥੇ ਗੁਜ਼ਰ ਰਿਹਾ ਸੀ। ਇਸ ਦੌਰਾਨ ਜੰਗਲਾਂ 'ਚ ਛਿਪੇ ਹੋਏ ਨਕਸਲੀਆਂ ਨੇ ਆਈਈਡੀ ਬਲਾਸਟ ਕੀਤਾ। ਫਿਲਹਾਲ ਘਟਨਾ ਵਾਲੀ ਜਗ੍ਹਾਂ ਉੱਤੇ ਪੁਲਿਸ ਅਤੇ ਨਕਸਲੀਆਂ ਵਿਚਾਲੇ ਫਾਇਰਿੰਗ ਚੱਲ ਰਹੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦਿਵਸ ਮੌਕੇ ਉੱਤੇ ਗੜ੍ਹਚਿਰੌਲੀ ਵਿੱਚ ਹੀ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਤਿੰਨ ਦਰਜਨ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਗੜ੍ਹਚਿਰੌਲੀ 'ਚ ਨਕਸਲੀਆਂ ਨੇ ਪੁਲਿਸ ਦੀ ਗੱਡੀ 'ਤੇ ਕੀਤਾ IED ਬਲਾਸਟ, 16 ਜਵਾਨ ਸ਼ਹੀਦ
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਨਕਸਲੀਆਂ ਨੇ ਪੁਲਿਸ ਦੀ ਗੱਡੀ 'ਤੇ ਕੀਤਾ ਆਈਈਡੀ ਬਲਾਸਟ, 16 ਜਵਾਨ ਸ਼ਹੀਦ, ਬਲਾਸਟ ਤੋਂ ਪਹਿਲਾਂ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਤਿੰਨ ਦਰਜਨ ਵਾਹਨਾਂ ਨੂੰ ਲਾਈ ਅੱਗ।
IED blast by naxals in gadchiroli
ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।