ਨਵੀਂ ਦਿੱਲੀ: ਸਾਬਕਾ ਆਈਏਐਸ ਅਧਿਕਾਰੀ ਤੋਂ ਸਿਆਸਤਦਾਨ ਬਣੇ ਸ਼ਾਹ ਫ਼ੈਜ਼ਲ ਨੂੰ ਬੁੱਧਵਾਰ ਨੂੰ ਦਿੱਲੀ ਏਅਰੋਪਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫ਼ੈਜ਼ਲ ਇਸਤਾਂਬੁਲ ਜਾਣ ਵਾਲੇ ਸਨ ਜਿਸ ਕਰਕੇ ਉਨ੍ਹਾਂ ਨੂੰ ਸ੍ਰੀ ਨਗਰ ਵਾਪਿਸ ਭੇਜ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਨੂੰ ਸਾਰਵਜਨਿਕ ਸੁਰੱਖਿਆ ਅਧਿਨਿਯਮ ਦੇ ਤਹਿਤ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।
ਸ਼ਾਹ ਫ਼ੈਜ਼ਲ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ 'ਚ ਲੈ ਕੇ ਵਾਪਿਸ ਭੇਜਿਆ ਕਸ਼ਮੀਰ
ਵਿਦੇਸ਼ ਜਾਣ ਵਾਲੇ ਜੰਮੂ-ਕਸ਼ਮੀਰ ਦੇ ਨੇਤਾ ਸ਼ਾਹ ਫ਼ੈਜ਼ਲ ਨੂੰ ਦਿੱਲੀ ਵਿੱਚ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਨੂੰ ਹੁਣ ਕਸ਼ਮੀਰ ਵਾਪਿਸ ਭੇਜ ਦਿੱਤਾ ਗਿਆ ਹੈ।
ਫ਼ੋਟੋ
ਇਹ ਵੀ ਪੜ੍ਹੋ: ਜੇਕਰ ਕਸ਼ਮੀਰੀ ਧਾਰਾ 370 ਹਟਣ ਤੋਂ ਖੁਸ਼ ਸੀ ਫਿਰ ਕਿਉਂ ਕੀਤੇ ਗਏ ਨਜ਼ਰਬੰਦ: ਮਣੀ ਸ਼ੰਕਰ ਅਈਅਰ
ਦੱਸ ਦਈਏ, ਸ਼ਾਹ ਫ਼ੈਜ਼ਲ ਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ ਦੇ 2010 ਬੈਚ ਦੇ ਟਾਪਰ ਰਹੇ ਹਨ ਤੇ ਉਹ ਜੰਮੂ ਕਸ਼ਮੀਰ ਵਿੱਚ ਸਾਫ਼- ਸੁਥਰੀ ਸਿਆਸਤ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਲਈ ਲੋਕਾਂ ਤੋਂ ਸਹਿਯੋਗ ਲੈਣ ਲਈ ਸਰਗਰਮ ਰਹਿੰਦੇ ਹਨ।