ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 29,000 ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ, ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 900 ਤੋਂ ਉਪਰ ਹੈ। ਇਸ ਦੌਰਾਨ, ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਹਲਕੇ ਲੱਛਣਾਂ ਦੇ ਸੰਬੰਧ ਵਿੱਚ ਕੁਆਰੰਟੀਨ (ਆਈਸੋਲੇਟ) ਹੋਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਹੁਣ ਤੱਕ, ਸ਼ੱਕੀ ਮਰੀਜ਼ਾਂ ਅਤੇ ਪੀੜਤ ਮਰੀਜ਼ਾਂ ਨੂੰ ਆਈਸੋਲੇਟ ਕਰਨ ਦੀ ਸਹੂਲਤ ਸਿਰਫ਼ ਹਸਪਤਾਲਾਂ ਵਿੱਚ ਉਪਲਬਧ ਸੀ। ਪਰ, ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ, ਉਹ ਕੀ ਕਰ ਸਕਦੇ ਹਨ, ਇਸ ਸਬੰਧੀ ਸਿਹਤ ਮੰਤਰਾਲੇ ਵਲੋਂ ਹੇਠ ਲਿਖੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਘਰ 'ਚ ਕੁਆਰੰਟੀਨ ਹੋਣ ਦੀ ਸਲਾਹ ਕਦੋਂ ਦਿੱਤੀ ਜਾਂਦੀ ਹੈ?
- ਜੇ ਡਾਕਟਰ ਕਿਸੇ ਵਿਅਕਤੀ ਵਿੱਚ ਕੋਰੋਨਾ ਦੇ ਹਲਕੇ ਲੱਛਣ ਦੱਸਦਾ ਹੈ, ਤਾਂ ਉਹ ਹੋਮ ਕੁਆਰੰਟੀਨ ਕਰ ਸਕਦਾ ਹੈ।
- ਘਰ ਵਿੱਚ ਹੋਮ ਕੁਆਰੰਟੀਨ ਦੀ ਸਹੂਲਤ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਦੇ ਰਹਿਣ ਲਈ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ।
- 24 ਘੰਟੇ ਇੱਕ ਆਦਮੀ ਨਿਗਰਾਨੀ ਕਰੇ, ਜੋ ਹਸਪਤਾਲ ਦੇ ਲਗਾਤਾਰ ਸੰਪਰਕ ਵਿੱਚ ਰਹੇ।
- ਡਾਕਟਰ ਦੇ ਸੁਝਾਅ ਅਨੁਸਾਰ, ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀ ਨੂੰ HCQ ਲੈਣਾ ਪੈਂਦਾ ਹੈ।
- ਫੋਨ ਵਿੱਚ ਅਰੋਗਿਆ ਸੇਤੂ ਐਪ (Arogya Setu App) ਨੂੰ ਡਾਊਲੋਡ ਕਰਨਾ ਲਾਜ਼ਮੀ ਹੈ ਅਤੇ ਹਮੇਸ਼ਾ ਨੈਟਵਰਕ ਵਿੱਚ ਰਹੋ।
- ਮਰੀਜ਼ ਨੂੰ ਆਪਣੀ ਸਥਿਤੀ ਬਾਰੇ ਹਸਪਤਾਲ ਦੇ ਸਿਹਤ ਅਧਿਕਾਰੀ ਅਤੇ ਜ਼ਿਲ੍ਹਾ ਮੈਡੀਕਲ ਅਫਸਰ ਨੂੰ ਸੂਚਿਤ ਕਰਦੇ ਰਹਿਣਾ ਪਵੇਗਾ।
- ਸੇਲਫ ਆਈਸੋਲਸ਼ਨ ਦਾ ਅੰਡਰ ਟੇਕਿੰਗ ਦੇਣਾ ਲਾਜ਼ਮੀ।
ਡਾਕਟਰ ਨਾਲ ਸੰਪਰਕ ਕਰਨਾ ਕਦੋਂ ਜ਼ਰੂਰੀ:
- ਜਦੋਂ ਸਾਹ ਲੈਣ ਵਿੱਚ ਮੁਸ਼ਕਿਲ ਹੋਵੇ, ਛਾਤੀ ਵਿੱਚ ਲਗਾਤਾਰ ਦਰਦ, ਮਾਨਸਿਕ ਉਲਝਣ, ਬੁੱਲ੍ਹ ਅਤੇ ਚਿਹਰਾ ਨੀਲਾ ਹੋਣ ਉੱਤੇ ਡਾਕਟਰ ਇਲਾਜ ਦੀ ਸਲਾਹ ਦਿੰਦਾ ਹੈ।
- ਜਦੋਂ ਤਕ ਮੈਡੀਕਲ ਅਫਸਰ ਤਰ੍ਹਾਂ ਕੋਰੋਨਾ ਮੁਕਤ ਐਲਾਨ ਨਹੀਂ ਕਰਦਾ, ਉਦੋਂ ਤਕ ਆਈਸੋਲੇਟ ਕਰਦੇ ਰਹਿਣਾ ਪਵੇਗਾ।
ਇਹ ਵੀ ਪੜ੍ਹੋ: ਸੂਬੇ ਵਿੱਚ ਬਾਹਰੋਂ ਆਉਣ ਵਾਲਿਆਂ ਲਈ 21 ਦਿਨਾਂ ਦਾ ਕੁਆਰੰਟੀਨ ਲਾਜ਼ਮੀ