ਪੰਜਾਬ

punjab

ETV Bharat / bharat

ਭੁਪਿੰਦਰ ਹੁੱਡਾ ਨੇ ਨਵੀਂ ਸਰਕਾਰ 'ਤੇ ਕੀਤਾ ਹਮਲਾ, 'ਜੇਜੇਪੀ ਨੇ ਕੀਤਾ ਲੋਕਤੰਤਰ ਦਾ ਅਪਮਾਨ'

ਮਨੋਹਰ ਲਾਲ ਖੱਟਰ ਦੇ ਅਧੀਨ ਭਾਜਪਾ ਇੱਕ ਵਾਰ ਫ਼ਿਰ ਹਰਿਆਣਾ ਦੀ ਸੱਤਾ 'ਤੇ ਬੈਠੀ ਹੈ। ਖੱਟਰ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਭੁਪਿੰਦਰ ਸਿੰਘ ਹੁੱਡਾ ਦਾ ਦਰਦ ਸਾਫ਼ ਵਿਖਾਈ ਦੇ ਰਿਹਾ ਸੀ।

ਫ਼ੋਟੋ।

By

Published : Oct 27, 2019, 5:32 PM IST

ਚੰਡੀਗੜ੍ਹ : ਮਨੋਹਰ ਲਾਲ ਖੱਟਰ ਦੇ ਅਧੀਨ ਭਾਜਪਾ ਇੱਕ ਵਾਰ ਫ਼ਿਰ ਹਰਿਆਣਾ ਦੀ ਸੱਤਾ 'ਤੇ ਬੈਠੀ ਹੈ। ਪਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਆਈ ਕਾਂਗਰਸ ਨੇ ਭਾਜਪਾ ਨੂੰ ਬਹੁਮਤ ਦੇ ਅੰਕੜੇ ਨੂੰ ਛੂਹਣ ਨਹੀਂ ਦਿੱਤੇ। ਨਤੀਜੇ ਵਜੋਂ ਭਾਜਪਾ ਨੂੰ ਜੇਜੇਪੀ ਨਾਲ ਸਰਕਾਰ ਬਣਾਉਣੀ ਪਈ। ਇਸ ਦੌਰਾਨ ਮਨੋਹਰ ਲਾਲ ਖੱਟਰ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਭੁਪਿੰਦਰ ਸਿੰਘ ਹੁੱਡਾ ਦਾ ਦਰਦ ਸਾਫ਼ ਵਿਖਾਈ ਦੇ ਰਿਹਾ ਸੀ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਸੰਗਠਨ ਵਿੱਚ ਤਬਦੀਲੀ ਜੇ ਪਹਿਲਾਂ ਆਈ ਹੁੰਦੀ ਤਾਂ ਹਰਿਆਣਾ ਦੇ ਚੋਣ ਨਤੀਜੇ ਵੱਖਰੇ ਹੁੰਦੇ। ਉਨ੍ਹਾਂ ਕਿਹਾ ਕਿ ਸੰਗਠਨ ਦੀ ਤਬਦੀਲੀ ਚੋਣਾਂ ਤੋਂ 15 ਦਿਨ ਪਹਿਲਾਂ ਹੋਈ ਹੈ। ਇਸਦਾ ਮਤਲਬ ਸਾਫ਼ ਹੈ ਕਿ ਸੰਗਠਨ ਵਿੱਚ ਦੇਰ ਨਾਲ ਹੋਈਆਂ ਤਬਦੀਲੀਆਂ ਦਾ ਦਰਦ ਹੁੱਡਾ ਦੇ ਅੰਦਰ ਹੈ।

ਲੋਕ ਸਭਾ ਚੋਣਾਂ ਦੀ ਹਾਰ ਤੋਂ ਨਿਰਾਸ਼ ਕਾਂਗਰਸ ਲਈ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਵਿੱਚ ਇਕ ਵਾਰ ਮੁੜ ਸੰਜੀਵਨੀ ਬਣੇ। ਹਰਿਆਣਾ ਦੀ 90 ਵਿਚੋਂ 31 ਸੀਟਾਂ ਕਾਂਗਰਸ ਜਿੱਤਣ ਵਿੱਚ ਸਫ਼ਲ ਰਹੀ ਹੈ। ਜਦੋਂ ਕਿ 2014 ਵਿੱਚ ਕਾਂਗਰਸ 15 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ ਸੀ। ਇਸ ਤਰ੍ਹਾਂ ਹੁੱਡਾ ਨੇ ਕਾਂਗਰਸ ਦੀਆਂ ਸੀਟਾਂ ਦੁੱਗਣੀਆਂ ਕਰਨ ਦਾ ਕੰਮ ਕੀਤਾ ਜਾਵੇ।

ਦਰਅਸਲ, ਕਾਂਗਰਸ ਹਾਈ ਕਮਾਨ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਦੀ ਅਗਵਾਈ ਤੇ ਕੁਮਾਰੀ ਸ਼ੈਲਜਾ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਹਾਈ-ਕਮਾਨ ਨੇ ਭੁਪਿੰਦਰ ਸਿੰਘ ਹੁੱਡਾ ‘ਤੇ ਭਰੋਸਾ ਜਤਾਉਣ ਵਿੱਚ ਦੇਰੀ ਨਹੀਂ ਕੀਤੀ, ਜਿਸਦਾ ਨੁਕਸਾਨ ਪਾਰਟੀ ਨੂੰ ਝੱਲਣਾ ਪਿਆ।

ABOUT THE AUTHOR

...view details