ਫਤਿਹਾਬਾਦ: ਹਰਿਆਣਾ ਦੇ ਟੋਹਾਣਾ ਵਿੱਚ ਰਹਿਣ ਵਾਲੇ ਕਿਸਾਨ ਬਲਵੰਤ ਸਿੰਘ ਦੀ ਕਰੋੜਾਂ ਦੀ ਲਾਟਰੀ ਲੱਗੀ ਹੈ। ਕੁੱਝ ਦਿਨ ਪਹਿਲਾਂ ਹਾਂ ਆਪਣੀ ਧੀ ਨੂੰ ਮਿਲਣ ਪੰਜਾਬ ਦੇ ਖਰੜ ਆਏ 94 ਸਾਲਾ ਬਲਵੰਤ ਨੇ ਮਜ਼ਾਕ-ਮਜ਼ਾਕ ਵਿੱਚ ਸਾਉਣ ਬੰਪਰ 2019 ਦੀਆਂ ਤਿੰਨ ਟਿਕਟਾਂ ਖਰੀਦ ਲਈਆਂ ਜਿਸ ਦਾ ਡਰਾਅ ਨਿਕਲਣ ਤੋਂ ਬਾਅਦ ਪਤਾ ਲੱਗਾ ਕਿ ਬਲਵੰਤ ਸਿੰਘ ਨੂੰ ਡੇਢ ਕਰੋੜ ਦੀ ਲਾਟਰੀ ਲੱਗੀ ਹੈ।
ਪੰਜਾਬ ਆਉਣ ਤੋਂ ਬਾਅਦ ਖੁੱਲ੍ਹੀ ਕਿਸਾਨ ਬਲਵੰਤ ਦੀ ਕਿਸਮਤ, ਬਣ ਗਿਆ ਕਰੋੜਪਤੀ - balwant singh
ਜਿਵੇਂ ਹਰ ਕਿਸਾਨ ਫਸਲਾਂ ਦਾ ਸਹੀ ਮੁੱਲ ਨਾ ਮਿਲਣਾ ਅਤੇ ਮੌਸਮ ਦੀ ਮਾਰ ਵਰਗੀਆਂ ਮੁਸ਼ਕਿਲਾਂ ਝੱਲਦਾ ਹੈ, ਉਂਝ ਹੀ ਹਰਿਆਣਾ ਦੇ ਕਿਸਾਨ ਬਲਵੰਤ ਸਿੰਘ ਦੇ ਦਿਨ ਵੀ ਕੱਟ ਰਹੇ ਸਨ। ਪਰ, ਇੱਕ ਹੀ ਰਾਤ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ ਅਤੇ ਅਗਲੀ ਸਵੇਰ ਤੋਂ ਉਹ ਕਹਾਉਣ ਲੱਗੇ ਕਰੋੜਪਤੀ।
ਫ਼ੋਟੋ।
ਸਰਦਾਰ ਬਲਵੰਤ ਸਿੰਘ 70 ਦੇ ਦਹਾਕੇ ਵਿੱਚ ਟੋਹਾਣਾਨਗਰ ਨਿਗਮ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਲਾਟਰੀ ਦੀ ਟਿਕਟ ਲੈਣ ਤੋਂ ਬਾਅਦ ਲਾਟਰੀ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ। ਉਦੋਂ ਉਨ੍ਹਾਂ ਨੂੰ ਖੁਸ਼ਖਬਰੀ ਮਿਲੀ ਕਿ ਉਹ ਕਰੋੜਪਤੀ ਬਣ ਗਏ ਹਨ। ਉਨ੍ਹਾਂ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ।
ਪੂਰੀ ਜ਼ਿੰਦਗੀ ਕਿਸਾਨ ਰਹਿ ਕੇ ਖੇਤਾਂ ਵਿੱਚ ਪਸੀਨਾ ਵਹਾਉਣ ਵਾਲੇ ਬਲਵੰਤ ਅਤੇ ਉਨ੍ਹਾਂ ਦਾ ਪਰਿਵਾਰ ਡੇਢ ਕਰੋੜ ਰੁਪਏ ਆਉਣ ਤੋਂ ਬਾਅਦ ਕਾਫ਼ੀ ਖੁਸ਼ ਹੈ ਅਤੇ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ।