ਅਸਾਮ: ਇਥੋਂ ਦੇ ਗੁਵਾਹਾਟੀ ਵਿੱਚ ਜੂ ਰੋਡ 'ਤੇ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋ ਗਿਆ ਹੈ। ਇਸ ਹਾਦਸੇ ਵਿੱਚ 12 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਗੁਵਾਹਾਟੀ ਮੈਡੀਕਲ ਕਾਲਜ ਵਿੱਚ ਭੇਜਿਆ ਹੈ।
ਗੁਆਹਾਟੀ 'ਚ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ,12 ਜ਼ਖ਼ਮੀ - ਗੁਵਾਹਾਟੀ
ਅਸਾਮ ਦੇ ਗੁਵਾਹਾਟੀ ਵਿੱਚ ਗ੍ਰੇਨੇਡ ਧਮਾਕਾ ਹੋ ਗਿਆ ਹੈ, ਜਿਸ ਵਿੱਚ 11 ਲੋਕ ਜ਼ਖ਼ਮੀ ਹੋ ਗਏ ਹਨ। ਅੱਤਵਾਦੀ ਸੰਗਠਨ ਓਲਫ਼ਾ ਨੇ ਇਸ ਹਮਲੇ ਦੀ ਜ਼ਿਮੰਵਾਰੀ ਲਈ ਹੈ।
ਗ੍ਰੇਨੇਡ ਧਮਾਕਾ
ਇਸ ਸਬੰਧੀ ਪੁਲਿਸ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਦੋ ਲੋਕ ਮੋਟਰਸਾਈਕਲ ਤੋਂ ਅਤੇ ਰਾਤ ਜੂ ਦੇ ਸਾਹਮਣੇ ਸਥਿਤ ਸ਼ਾਪਿੰਗ ਮਾਲ ਦੇ ਬਾਹ ਉਨ੍ਹਾਂ ਨੇ ਗ੍ਰੇਨੇਡ ਸਿੱਟਿਆ। ਇਹ ਧਮਾਕਾ ਰਾਤ 8 ਵਜੇ ਹੋਇਆ, ਜਿਸ ਦੌਰਾਨ 12 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰੇਸ਼ ਬਰੂਆ ਦੀ ਅਗੁਵਾਈ ਹੇਠ ਚੱਲਣ ਵਾਲੇ ਅੱਤਵਾਦੀ ਸੰਗਠਨ ਓਲਫ਼ਾ ਨੇ ਇਸ ਹਮਲੇ ਦੀ ਜ਼ਿਮੰਵਾਰੀ ਲਈ ਹੈ।
Last Updated : May 16, 2019, 12:39 AM IST